ਸਰਹੱਦ ਪਾਰੋਂ ਪੰਜਾਬ ਪਹੁੰਚੀ ਸਾਢੇ 4 ਕਿਲੋ RDX ਤੇ ਹੋਰ ਵਿਸਫੋਟਕ ਸਮਗਰੀ, ਸੁਰੱਖਿਆ ਏਜੰਸੀਆਂ ਅਲਰਟ

rdx/nawanpunjab.com

ਗੁਰਦਾਸਪੁਰ, 9 ਫਰਵਰੀ (ਬਿਊਰੋ)- ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿੱਚ ਬੀਐਸਐਫ ਨੇ ਕਾਰਵਾਈ ਕਰਦੇ ਵੱਡੀ ਬਰਾਮਦਗੀ ਕੀਤੀ ਹੈ। BSF ਨੇ ਗੁਰਦਾਸਪੁਰ ਸੈਕਟਰ, (73 ਬੀਐਸਐਫ/ਬੀਐਨ ਹੈੱਡਕੁਆਰਟਰ ਅਜਨਾਲਾ), ਜ਼ਿਲ੍ਹਾ ਅੰਮ੍ਰਿਤਸਰ ਵਿੱਚ ਡ੍ਰੋਨ ਰਾਹੀਂ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ। BSF ਨੂੰ ਦੋ ਕੰਟੇਨਰ ਮਿਲੇ ਜਿਸ ਵਿੱਚੋਂ ਸਾਢੇ ਚਾਰ ਕਿਲੋ ਦੇ ਕਰੀਬ RDX, 6 ਡੈਟੋਨੇਟਰ ਇਲੈਕਟ੍ਰਿਕ, ਮੈਗਜ਼ੀਨ, ਪਿਸਤੌਲ ਤੇ ਹੋਰ ਵਿਸਫੋਟਕ ਸਮਗਰੀ ਮਿਲੀ ਹੈ।ਇਸੇ ਦੌਰਾਨ ਬੀਐਸਐਫ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡ੍ਰੋਨ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ਬੀਐਸਐਫ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਕਰੀਬ 1 ਵਜੇ ਗੁਰਦਾਸਪੁਰ ਸੈਕਟਰ ਦੇ ਪੰਜਗਰਾਈਂ ਇਲਾਕੇ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵੱਲ ਉੱਡਣ ਵਾਲੀ ਸ਼ੱਕੀ ਵਸਤੂ ਦੀ ਆਵਾਜ਼” ਸੁਣਾਈ ਦਿੱਤੀ, ਜਿਸ ਤੋਂ ਬਾਅਦ ਜਵਾਨਾਂ ਨੇ ਡ੍ਰੋਨ ‘ਤੇ ਗੋਲੀਬਾਰੀ ਕੀਤੀ।
ਅਧਿਕਾਰੀ ਨੇ ਦੱਸਿਆ, ਪਿੰਡ ਘੱਗਰ ਤੇ ਸਿੰਘੋਕੇ ਦੇ ਇਲਾਕਿਆਂ ‘ਚ ਤਲਾਸ਼ੀ ਦੌਰਾਨ ਹੁਣ ਤੱਕ ਸ਼ੱਕੀ ਨਸ਼ੀਲੇ ਪਦਾਰਥਾਂ ਵਾਲੇ ਦੋ ਪੀਲੇ ਰੰਗ ਦੇ ਪੈਕਟ ਬਰਾਮਦ ਕੀਤੇ ਗਏ ਹਨ। ਸ਼ੱਕ ਹੈ ਕਿ ਇਹ ਪੈਕਟ ਡ੍ਰੋਨ ਰਾਹੀਂ ਸੁੱਟੇ ਗਏ ਸਨ। ਅਧਿਕਾਰੀ ਨੇ ਦੱਸਿਆ ਕਿ ਪੈਕੇਟ ਵਿੱਚ ਪਿਸਤੌਲ ਵੀ ਲਪੇਟਿਆ ਹੋਇਆ ਸੀ ਤੇ ਇਹ ਖੇਪ ਵਾੜ ਤੋਂ 2.7 ਕਿਲੋਮੀਟਰ ਦੀ ਦੂਰੀ ‘ਤੇ ਖੇਤ ਵਿੱਚ ਮਿਲੀ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡ੍ਰੋਨ ਡਿੱਗਿਆ ਜਾਂ ਗਾਇਬ ਹੋ ਗਿਆ।

Leave a Reply

Your email address will not be published. Required fields are marked *