ਕੋਵਿਡ-19 ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨ ਕਾਰਨ ਕੈਨੇਡਾ, ਅਮਰੀਕਾ ਦੀ ਸਰਹੱਦ ’ਤੇ ਵਪਾਰ ਪ੍ਰਭਾਵਿਤ ਹੋਣ ਦਾ ਖਦਸ਼ਾ

track/nawanpunjab.com

ਓਟਵਾ/ਕੈਨੇਡਾ, 9 ਫਰਵਰੀ (ਬਿਊਰੋ)- ਕੈਨੇਡੀਅਨ ਸੰਸਦ ਮੈਂਬਰਾਂ ਨੇ ਕੋਵਿਡ-19 ਸਬੰਧੀ ਪਾਬੰਦੀਆਂ ਅਤੇ ਟੀਕਾਕਰਨ ਦੀਆਂ ਜ਼ਰੂਰਤਾਂ ਵਿਰੁੱਧ ਟਰੱਕ ਮਾਲਕਾਂ ਦੇ ਪ੍ਰਦਰਸ਼ਨਾਂ ਕਾਰਨ ਅਮਰੀਕਾ ਅਤੇ ਕੈਨੇਡਾ ਦਰਮਿਆਨ ਸਭ ਤੋਂ ਵਿਅਸਤ ਸਰਹੱਦ ਦੇ ਅੰਸ਼ਕ ਰੂਪ ਨਾਲ ਬੰਦ ਹੋਣ ਕਾਰਨ ਆਰਥਿਕ ਨੁਕਸਾਨ ਦੀ ਚਿੰਤਾ ਜਤਾਈ ਹੈ।
ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਮੇਂਡੀਸੀਨੋ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਦੇ ਮਿਸ਼ੀਗਨ ਵਿਚ ਡੇਟ੍ਰਾਈਟ ਅਤੇ ਕੈਨੇਡਾ ਦੇ ਓਨਟਾਰੀਓ ਵਿਚ ਵਿੰਡਸਰ ਵਿਚਕਾਰ ਬਣੇ ‘ਅੰਬੈਸਡਰ ਬ੍ਰਿਜ’ ’ਤੇ ਆਵਾਜਾਈ ਬੰਦ ਹੋਣ ਕਾਰਨ ਵਾਹਨ ਕੈਨੇਡਾ ਵਿਚ ਦਾਖ਼ਲ ਨਹੀਂ ਹੋ ਪਾ ਰਹੇ ਹਨ, ਜਦੋਂ ਕਿ ਅਮਰੀਕਾ ਜਾਣ ਵਾਲੇ ਕੁਝ ਵਾਹਨ ਅਜੇ ਵੀ ਚੱਲ ਰਹੇ ਹਨ। ਉਨ੍ਹਾਂ ਨੇ ਇਸ ਪੁਲ ਨੂੰ ਸਰਹੱਦ ਪਾਰ ਜਾਣ ਵਾਲੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਮਾਰਗਾਂ ਵਿਚੋਂ ਇਕ ਦੱਸਿਆ। ਕੈਨੇਡਾ ਅਤੇ ਅਮਰੀਕਾ ਵਿਚਕਾਰ 25 ਫ਼ੀਸਦੀ ਵਪਾਰ ਸਬੰਧੀ ਆਵਾਜਾਈ ਇਸੇ ਪੁਲ ਰਾਹੀਂ ਹੁੰਦੀ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਜਬਰ ਨੇ ਕਿਹਾ ਕਿ ਆਵਾਜਾਈ ਵਿਚ ਵਿਘਨ ਪੈਣ ਕਾਰਨ ਆਰਥਿਕ ਅਤੇ ਸਪਲਾਈ ਚੇਨ ’ਤੇ ਗੰਭੀਰ ਅਸਰ ਪਵੇਗਾ ਅਤੇ ਇਹ ਚਿੰਤਾ ਦਾ ਕਾਰਨ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਸੰਸਦ ਵਿਚ ਐਮਰਜੈਂਸੀ ਬਹਿਸ ਦੌਰਾਨ ਕਿਹਾ ਕਿ ਪ੍ਰਦਰਸ਼ਨਕਾਰੀ ‘ਸਾਡੀ ਆਰਥਿਕਤਾ, ਸਾਡੇ ਲੋਕਤੰਤਰ ਨੂੰ ਤੋੜਨ ਦੀ ਕੋਸ਼ਿਸ਼’ ਕਰ ਰਹੇ ਹਨ। ਕੋਵਿਡ-19 ਪਾਬੰਦੀਆਂ ਖ਼ਿਲਾਫ਼ ‘ਫਰੀਡਮ ਟਰੱਕ ਕਾਫਲੇ’ ਪ੍ਰਦਰਸ਼ਨ ਦੇ ਤਹਿਤ ਪ੍ਰਦਰਸ਼ਨਕਾਰੀਆਂ ਨੇ ਓਟਾਵਾ ਵਿਚ ਸੈਂਕੜੇ ਟਰੱਕ ਖੜ੍ਹੇ ਕੀਤੇ ਹਨ। ਟਰੂਡੋ ਦੇ ਬਿਆਨ ਤੋਂ ਬਾਅਦ ਟਰੱਕ ਮਾਲਕਾਂ ਦੇ ਬੁਲਾਰੇ ਟੌਮ ਮੈਰੇਜੋ ਨੇ ਇਕ ਨਿਊਜ਼ ਕਾਨਫਰੰਸ ਵਿਚ ਦੁਹਰਾਇਆ ਕਿ ਪ੍ਰਦਰਸ਼ਨਕਾਰੀ ਸਰਕਾਰ ਦਾ ਤਖਤਾ ਪਲਟਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਲਈ ਵਿਰੋਧੀ ਪਾਰਟੀਆਂ ਨੂੰ ਮਿਲਣ ਦੇ ਇੱਛੁਕ ਹਨ। ਤਿੰਨੋਂ ਵਿਰੋਧੀ ਪਾਰਟੀਆਂ ਮਿਲ ਕੇ ਟਰੂਡੋ ਦੀ ਸਰਕਾਰ ਨੂੰ ਡੇਗ ਸਕਦੀਆਂ ਹਨ, ਪਰ ਅਜਿਹਾ ਹੋਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਵਿਰੋਧੀ ਪਾਰਟੀਆਂ ‘ਨਿਊ ਡੈਮੋਕਰੇਟਸ’ ਅਤੇ ‘ਬਲਾਕ ਕਿਊਬੇਕੋਇਸ’ ਨੇ ਪ੍ਰਦਰਸ਼ਨ ਦੀ ਨਿੰਦਾ ਕੀਤੀ ਹੈ।

Leave a Reply

Your email address will not be published. Required fields are marked *