ਪੰਜਾਬੀ ਗਾਇਕ ਕੇ.ਐੱਸ ਮੱਖਣ ਕੈਨੇਡਾ ‘ਚ ਗ੍ਰਿਫ਼ਤਾਰ ! ਨਾਜਾਇਜ਼ ਅਸਲਾ ਰੱਖਣ ਦਾ ਲੱਗਿਆ ਦੋਸ਼

makhan/nawanpunjab.com

ਸਰੀ, 31 ਜਨਵਰੀ (ਬਿਊਰੋ)- ਪੰਜਾਬ ਗਾਇਕ ਕੇਐੱਸ ਮੱਖਣ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਨੇ ਕੇਐੱਸ ਮੱਖਣ ਨੂੰ ਸਰੀ ਸ਼ਹਿਰ ‘ਚ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੇ.ਐੱਸ ਮੱਖਣ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਨ੍ਹਾਂ ਉੱਤੇ ਲੱਗੇ ਅਸਲਾ ਰੱਖਣ ਦੇ ਦੋਸ਼ ਝੂਠੇ ਹਨ। ਉਂਝ ਇਹ ਖ਼ਬਰ ਲਿਖੇ ਜਾਣ ਤਕ ਕੇ.ਐੱਸ. ਮੱਖਣ ਦੀ ਗ੍ਰਿਫ਼ਤਾਰੀ ਦੀ ਖ਼ਬਰ ਦੀ ਕਿਸੇ ਪੁਖ਼ਤਾ ਸਰੋਤ ਤੋਂ ਪੁਸ਼ਟੀ ਨਹੀਂ ਹੋਈ ਸੀ। ਇਸ ਖ਼ਬਰ ਦੀ ਅਪਡੇਟ ਦਿੰਦੇ ਰਹਾਂਗੇ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ 3 ਅਗਸਤ 1975 ‘ਚ ਮੱਖਣ ਦਾ ਜਨਮ ਜਿਮੀਂਦਾਰ ਪਰਿਵਾਰ ‘ਚ ਹੋਇਆ। ਉਸ ਦਾ ਪੂਰਾ ਨਾਮ ਕੁਲਦੀਪ ਸਿੰਘ ਤੱਖਰ ਹੈ। ਮੱਖਣ ਬ੍ਰਿਟਿਸ਼ ਕੋਲੰਬੀਆ ਦੇ ਸਰੀ ‘ਚ ਰਹਿੰਦਾ ਹੈ। ਉਹ ਨਕੋਦਰ ਸ਼ਹਿਰ ਨੇੜੇ ਸਥਿਤ ਸ਼ੰਕਰ ਪਿੰਡ ਵਿੱਚ ਪੈਦਾ ਹੋਇਆ ਸੀ। ਉਹ ਸ਼ਾਦੀਸ਼ੁਦਾ ਹੈ ਅਤੇ ਉਸਦੇ ਦੋ ਪੁੱਤਰਾਂ ਦਾ ਨਾਂ ਏਕਮ ਸਿੰਘ ਤੱਖਰ ਤੇ ਸੱਜਣ ਸਿੰਘ ਤੱਖਰ ਹੈ। ਉਸ ਨੇ ਅਪ੍ਰੈਲ 2013 ‘ਚ ਸਿੱਖ ਧਰਮ ਅਪਣਾਇਆ ਸੀ ਤੇ ਆਪਣਾ ਜੀਵਨ ਸਿੱਖ ਧਰਮ ਪ੍ਰਤੀ ਸਮਰਪਿਤ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਧਾਰਮਿਕ ਗੀਤ ਗਾਉਣ ਦਾ ਫੈਸਲਾ ਕੀਤਾ ਹੈ ਪਰੰਤੂ ਕੁਝ ਨਿੱਜੀ ਮਸਲਿਆਂ ਕਰਕੇ ਅਕਤੂਬਰ 2019 ਵਿੱਚ ਉਸ ਨੇ ਸਿੱਖੀ ਸਿਦਕ ਤਿਆਗ ਦਿੱਤਾ। ਮੱਖਣ ਨੂੰ ਕਬੱਡੀ ਦਾ ਵੀ ਸੌਕ ਸੀ ਤੇ ਪ੍ਰਸਿੱਧ ਖਿਡਾਰੀ ਹਰਜੀਤ ਬਰਾੜ ਬਾਜਾਖਾਨਾ ਨਾਲ ਉਸ ਦੀ ਪੱਕੀ ਯਾਰੀ ਸੀ।

Leave a Reply

Your email address will not be published. Required fields are marked *