ਅਟਾਰੀ, 14 ਜਨਵਰੀ (ਬਿਊਰੋ)- ਸਰਹੱਦੀ ਪਿੰਡ ਅਟਾਰੀ ਤੋਂ ਬੱਚੀਵਿੰਡ ਨੂੰ ਜਾਂਦੀ ਸੜਕ ਤੇ ਸਥਿਤ ਬਾਬਾ ਗੁਲਾਬ ਸ਼ਾਹ ਦੀ ਦਰਗਾਹ ਲਾਗੇ ਇਹ ਬੰਬ ਮਿਲਿਆ। ਸਪੈਸ਼ਲ ਟਾਸਕ ਫੋਰਸ ਨੇ ਭਾਰਤ ਪਾਕਿ ਸਰਹੱਦ ਨੇਡ਼ਿਓਂ ਪਿੰਡ ਧਨੋਏ ਕਲਾਂ ਵਿਚੋਂ ਪੰਜ ਕਿਲੋ ਆਰਡੀਐਕਸ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਅਤੇ ਖ਼ਾਲਿਸਤਾਨੀ ਅੱਤਵਾਦੀਆਂ ਨੇ ਇਹ ਖੇਪ ਚੋਣਾਂ ਦੌਰਾਨ ਧਮਾਕੇ ਕਰਨ ਲਈ ਭੇਜੀ ਹੈ। ਫੜਿਆ ਗਿਆ ਆਰਡੀਐਕਸ ਪੰਜ ਕਿੱਲੋ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਹੈ। ਐਸਟੀਐਫ ਤੇ ਸਥਾਨਕ ਪੁਲਿਸ ਮੁਲਜ਼ਮਾਂ ਦਾ ਸੁਰਾਗ ਜੁਟਾਉਣ ਵਿਚ ਜੁਟੀ ਹੋਏ ਹਨ। ਚਾਰ ਸ਼ੱਕੀਆਂ ਨੂੰ ਵੀ ਰਾਊਂਡਅਪ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਐੱਸਟੀਐੱਫ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਧਨੋਏ ਕਲਾਂ ਦੇ ਖੇਤਾਂ ਵਿਚ ਆਰਡੀਐਕਸ ਲੁਕਾ ਕੇ ਰੱਖਿਆ ਗਿਆ ਹੈ। ਐੱਸਟੀਐੱਫ ਨੇ ਕਾਰਵਾਈ ਕਰਦੇ ਹੋਏ ਉਕਤ ਆਰਡੀਐਕਸ ਖੇਤਾਂ ਵਿੱਚੋਂ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਿਸ ਵੱਲੋਂ ਥੋੜ੍ਹੀ ਦੇਰ ਬਾਅਦ ਇਸ ਸਬੰਧ ਵਿਚ ਪ੍ਰੈੱਸ ਕਾਨਫਰੰਸ ਵੀ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਬਾਰਡਰ ਨਾਲ ਜੁੜੇ ਇਲਾਕੇ ਵਿਚ ਸੁਰੱਖਿਆ ਏਜੰਸੀਆਂ ਬੀਤੇ ਪੰਜ ਮਹੀਨੇ ਵਿਚ ਗ੍ਰਨੇਡ, ਆਰਡੀਐਕਸ, ਹਥਿਆਰ ਤੇ ਹੈਰੋਇਨ ਲਗਾਤਾਰ ਬਰਾਮਦ ਕਰ ਰਹੀਆਂ ਹਨ।