ਨਵੀਂ ਦਿੱਲੀ, 6 ਜਨਵਰੀ (ਬਿਊਰੋ)- ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਵੱਡੀ ਅਣਗਹਿਲੀ ਨੂੰ ਲੈ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਡ ਨੇ ਚਿੰਤਾ ਜ਼ਾਹਿਰ ਕੀਤੀ ਹੈ। ਉਥੇ ਹੀ ਪੀ.ਐੱਮ. ਮੋਦੀ ਵੀਰਵਾਰ ਨੂੰ ਇਸ ਮੁੱਦੇ ’ਤੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਪਹੁੰਚੇ। ਪੀ.ਐੱਮ. ਮੋਦੀ ਨੇ ਪੰਜਾਬ ’ਚ ਹੋਈ ਪੂਰੀ ਘਟਨਾ ਬਾਰੇ ਖੁਦ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ। ਪੰਜਾਬ ’ਚ ਪੀ.ਐੱਮ. ਮੋਦੀ ਦੀ ਸੁਰੱਖਿਆ ’ਚ ਹੋਈ ਅਣਗਹਿਲੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਨਰਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।
Related Posts
ਬਲਵੰਤ ਸਿੰਘ ਰਾਮੂਵਾਲੀਆ ਨੇ PM ਮੋਦੀ ਨੂੰ ਲਿਖੀ ਚਿੱਠੀ, ਟਰੈਵਲ ਏਜੰਟਾਂ ਸਬੰਧੀ ਕੀਤੀ ਇਹ ਮੰਗ
ਜਲੰਧਰ, 4 ਫਰਵਰੀ (ਬਿਊਰੋ)- ਸਾਬਕਾ ਰਾਜਸਭਾ ਮੈਂਬਰ ਬਲਵੰਤ ਸਿੰਘ ਸਿੰਘ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ…
ਲੋਕ ਸਭਾ ’ਚ ਉਠਿਆ ਨਾਗਾਲੈਂਡ ਗੋਲੀਬਾਰੀ ਦਾ ਮੁੱਦਾ, ਸਰਕਾਰ ਬੋਲੀ- ਗ੍ਰਹਿ ਮੰਤਰੀ ਦੇਣਗੇ ਬਿਆਨ
ਨਵੀਂ ਦਿੱਲੀ, 6 ਦਸੰਬਰ (ਬਿਊਰੋ)- ਕਾਂਗਰਸ ਸਮੇਤ ਕੁਝ ਹੋਰ ਵਿਰੋਧੀ ਧਿਰਾਂ ਨੇ ਨਾਗਾਲੈਂਡ ’ਚ ਸੁਰੱਖਿਆ ਫੋਰਸ ਦੀ ਗੋਲੀਬਾਰੀ ’ਚ ਘੱਟੋ-ਘੱਟ…
ਲੋਕ ਸਭਾ ਚੋਣਾਂ 2024 ਨਤੀਜਿਆਂ ਦਾ ਲੇਖਾ-ਜੋਖਾ
ਲੋਕ ਸਭਾ ਚੋਣਾਂ 2024 ਦੇ ਪੰਜਾਬ ਦੀਆਂ 13 ਸੀਟਾਂ ਦੇ ਨਤੀਜੇ ਅੱਜ ਆ ਚੁੱਕੇ ਹਨ। ਕੌਮੀ ਚੋਣ ਕਮਿਸ਼ਨ ਵੱਲੋਂ ਵੈੱਬਸਾਈਟ…