ਅੰਮ੍ਰਿਤਸਰ, 29 ਦਸੰਬਰ (ਬਿਊਰੋ)-‘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਟਰਾਂਸਪੋਰਟਰਾਂ ਤੇ ਪਰਿਵਾਰਾਂ ਨੂੰ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਆਉਣ ‘ਤੇ ਵਿਸ਼ੇਸ਼ ਸਹੂਲਤਾਂ ਦੇਵੇਗੀ। ਉਨ੍ਹਾਂ ਕਿਹਾ ਕਿ ਹੈਵੀ ਲਾਇਸੈਂਸ ਦੇ ਲਈ ਹਰ ਜ਼ਿਲ੍ਹੇ ਵਿੱਚ ਸੈਂਟਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰਾਂ ਦੀਆਂ ਯੂਨੀਅਨਾਂ ਹੋਣਗੀਆਂ ਅਤੇ ਇਹ ਯੂਨੀਅਨਾਂ ਜ਼ਿਲ੍ਹਾ ਐੱਸਡੀਐੱਮ ਦੇ ਹੇਠਾਂ ਕੰਮ ਕਰਨਗੀਆਂ।
ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਹਰ ਸ਼ਹਿਰਾਂ ਵਿਚ ਈ ਰਿਕਸ਼ਾ ਬਿਨਾਂ ਵਿਆਜ ਤੋਂ ਦਿੱਤੇ ਜਾਣਗੇ। ਟਰਾਂਸਪੋਰਟਰਾਂ ਦੇ ਨਾਲ ਸਬੰਧਤ ਹਰੇਕ ਓਪਰੇਟਰ ਦੀ ਇੰਸ਼ੋਰੈਂਸ ਵੀ ਪੰਜਾਬ ਸਰਕਾਰ ਵੱਲੋਂ ਕਰਵਾਈ ਜਾਏਗੀ। ਉਨ੍ਹਾਂ ਕਿਹਾ ਕਿ ਵਸੂਲ ਕੀਤੀ ਜਾਂਦੀ ਗੁੰਡਾ ਪਰਚੀ ਨੂੰ ਬੰਦ ਕੀਤਾ ਜਾਵੇਗਾ।