ਦਿੜ੍ਹਬਾ : ਚੋਰਾਂ ਵੱਲੋਂ ਦਿੜ੍ਹਬਾ ਇਲਾਕੇ ‘ਚ ਦਹਿਸ਼ਤ ਮਚਾਈ ਹੋਈ ਹੈ। ਹਰ ਹਫਤੇ ਕਿਸੇ ਪਿੰਡ ਜਾਂ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤਕ ਕੋਈ ਵੀ ਚੋਰੀ ਟ੍ਰੇਨ ਨਹੀਂ ਕੀਤੀ ਗਈ। ਇਸ ਨਾਲ ਚੋਰਾਂ ਦੇ ਹੌਂਸਲੇ ਹੋਰ ਬੁਲੰਦ ਹੋ ਰਹੇ ਹਨ। ਰਾਤ ਦੇ ਸਮੇਂ ਦਿੜ੍ਹਬਾ ਨੇੜੇ ਪਿੰਡ ਗੁੱਜਰਾਂ ਵਿੱਚ ਚੋਰਾਂ ਨੇ ਦੋ ਚੋਰੀਆਂ ਅੰਜਾਮ ਦਿੱਤਾ ਹੈ। ਪਿੰਡ ਗੁੱਜਰਾਂ ਦੇ ਵਾਸੀ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੁਆਂਢੀਆਂ ਵੱਲੋਂ ਲਗਾਏ ਕੈਮਰਿਆਂ ‘ਚ ਚੋਰ ਘਰ ‘ਚ ਵੜਦੇ ਨਜ਼ਰ ਆਏ। ਸਭ ਤੋਂ ਪਹਿਲਾਂ ਰਸੋਈ ਦਾ ਤਾਲਾ ਤੋੜਿਆ ਖਿੜਕੀ ਦੀ ਗਰਿੱਲ ਤੋੜੀ ਅਤੇ ਅੰਦਰ ਦਾਖਲ ਹੋਏ।
ਇਹ ਵਾਰਦਾਤ ਕਰੀਬ ਡੇਢ ਵਜੇ ਹੋਈ ਹੈ ਉਹ ਆਪਣੇ ਕਮਰੇ ‘ਚ ਸੁੱਤੇ ਪਏ ਸੀ ਅਤੇ ਪੈਰਾਂ ਦੇ ਨਿਸ਼ਾਨਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਦੇ ਨਾਲ ਕੋਈ ਛੋਟਾ ਬੱਚਾ ਵੀ ਸੀ। ਇਸ ਤੋਂ ਬਾਅਦ ਉਨ੍ਹਾਂ ਇਕ ਕਮਰੇ ਵਿਚ ਰੱਖੀ ਅਲਮਾਰੀ ਤੋੜ ਕੇ ਚਾਬੀ ਲੈ ਲਈ। ਅਲਮਾਰੀ ‘ਚੋਂ ਡੱਬਾ ਖੋਲ੍ਹ ਕੇ 13 ਤੋਲੇ ਸੋਨਾ ਅਤੇ 42 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ। ਇੱਥੇ ਹੀ ਬੱਸ ਨਹੀਂ ਇਸ ਤੋਂ ਬਾਅਦ ਚੋਰਾਂ ਨੇ ਘਰ ਦੇ ਅੰਦਰ ਬੈਠ ਕੇ ਆਰਾਮ ਨਾਲ ਖਾਣਾ ਵੀ ਖਾਦਾ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਜਦੋਂ ਉਨ੍ਹਾਂ ਨੇ ਆਹਟ ਸੁਣੀ ਤਾਂ ਚੋਰ ਫਰਾਰ ਹੋ ਚੁੱਕੇ ਸਨ।