ਫਿਰੋਜ਼ਪੁਰ, 21 ਦਸੰਬਰ (ਬਿਊਰੋ)- ਕਥਿਤ ਤੌਰ ‘ਤੇ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਸ਼ਹੂਰ ਕਾਰੋਬਾਰੀ ਵੀਪੀ ਸਿੰਘ ਹਾਂਡਾ ਨੂੰ ਪੁਲਿਸ ਵੱਲੋਂ ਕਥਿਤ ਤੌਰ ‘ਤੇ ਕਲੀਨ ਚਿੱਟ ਦਿੱਤੇ ਜਾਣ ਦੀ ਭਿਣਕ ਪੈਂਦਿਆਂ ਹੀ ਸਥਾਨਕ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਆਪਣੇ ਲਾਮ ਲਸ਼ਕਰ ਨਾਲ ਐੱਸਐੱਸਪੀ ਆਫਿਸ ਪਹੁੰਚੇ ਅਤੇ ਲੰਮਾ ਸਮਾਂ ਐੱਸਐੱਸਪੀ ਫ਼ਿਰੋਜ਼ਪੁਰ ਹੰਸ ਨਾਲ ਬੰਦ ਕਮਰਾ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਸਮਰਥਕ ਵੀ ਕਾਫ਼ੀ ਤਲਖ਼ ਨਜ਼ਰ ਆ ਰਹੇ ਸਨ। ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਤੋਂ ਬਾਹਰ ਆਉਂਦਿਆਂ ਹੀ ਪਰਮਿੰਦਰ ਸਿੰਘ ਪਿੰਕੀ ਨੇ ਡੀਜੀਪੀ ਚਟੋਪਾਧਿਆਏ ‘ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਉਂਦਿਆਂ ਆਖਿਆ ਕਿ ਡੀਜੀਪੀ ਚਟੋਪਾਧਿਆਏ ਜਬਰ-ਜਨਾਹ ਦੇ ਦੋਸ਼ੀ ਵੀਪੀ ਸਿੰਘ ਨੂੰ ਆਪਣੀ ਕਾਰ ਵਿੱਚ ਲੈ ਕੇ ਘੁੰਮ ਰਹੇ ਹਨ ਅਤੇ ਵੀਪੀ ਸਿੰਘ ਚਟੋਪਾਧਿਆਏ ਦੀ ਸ਼ਹਿ ‘ਤੇ ਪੁਲਿਸ ਅਧਿਕਾਰੀਆਂ ਨੂੰ ਧਮਕਾ ਰਿਹਾ ਹੈ। ਪਿੰਕੀ ਨੇ ਦੋਸ਼ ਲਗਾਏ ਕਿ ਕਾਰੋਬਾਰੀ ਵੀਪੀ ਸਿੰਘ ਵੱਲੋਂ ਇਕ ਔਰਤ ਨਾਲ ਜਬਰ ਜਨਾਹ ਕੀਤਾ ਗਿਆ ਸੀ। ਇਸ ਸਬੰਧੀ ਦਰਜ ਮਾਮਲੇ ਵਿਚ ਵੀਪੀ ਸਿੰਘ ਦੀ ਜ਼ਮਾਨਤ ਸੁਪਰੀਮ ਕੋਰਟ ਤਕ ਤੋਂ ਖਾਰਜ ਹੋ ਚੁੱਕੀ ਹੈ। ਅਜਿਹੇ ਵਿਚ ਇਕ ਸੂਬੇ ਦੇ ਡੀਜੀਪੀ ਵੱਲੋਂ ਉਸ ਨੂੰ ਆਪਣੀ ਕਾਰ ‘ਚ ਬਿਠਾ ਕੇ ਘੁੰਮਣਾ ਸੂਬੇ ਦੀ ਜਨਤਾ ਨੂੰ ਗ਼ਲਤ ਸੰਕੇਤ ਜਾਂਦਾ ਹੈ।
Related Posts
ਨਾਇਬ ਸਿੰਘ ਸੈਣੀ ਬਣੇ ਹਰਿਆਣਾ ਦੇ ਮੁੱਖ ਮੰਤਰੀ
ਪੰਚਕੂਲਾ- 17 ਅਕਤੂਬਰ 2024 ਦਾ ਦਿਨ ਹਰਿਆਣਾ ਲਈ ਇਕ ਵਾਰ ਫਿਰ ਤੋਂ ਇਤਿਹਾਸਕ ਹੋ ਨਿਬੜਿਆ। ਨਾਇਬ ਸਿੰਘ ਸੈਣੀ ਨੇ ਵੀਰਵਾਰ…
ਚੰਡੀਗੜ੍ਹ ਨਗਰ ਨਿਗਮ ‘ਮੇਅਰ’ ਲਈ ਚੋਣ ਪ੍ਰਕਿਰਿਆ ਸ਼ੁਰੂ, ਆਮ ਆਦਮੀ ਪਾਰਟੀ ਵੱਲੋਂ ਹੰਗਾਮਾ
ਚੰਡੀਗੜ੍ਹ, 8 ਜਨਵਰੀ (ਬਿਊਰੋ)-ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਲਈ ਸਦਨ ਅੰਦਰ ਵੋਟਾਂ ਪੈ ਰਹੀਆਂ…
ਚਰਨਜੀਤ ਚੰਨੀ ਨੇ ਚੁੱਕੀ ਅਹੁਦੇ ਦੀ ਸਹੁੰ, ਰੰਧਾਵਾ ਤੇ ਓਪੀ ਸੋਨੀ ਬਣੇ ਉੱਪ ਮੁੱਖ ਮੰਤਰੀ
ਚੰਡੀਗੜ੍ਹ, 20 ਸਤੰਬਰ (ਦਲਜੀਤ ਸਿੰਘ)- ਚੰਨੀ ਦੇ ਨਾਲ ਹੀ ਦੋ ਉਪ ਮੁੱਖ ਮੰਤਰੀਆਂ (ਡਿਪਟੀ CM) ਨੇ ਵੀ ਸਹੁੰ ਚੁੱਕੀ। ਸੁਖਜਿੰਦਰ ਸਿੰਘ…