ਕਾਹਨੂੰਵਾਨ, 21 ਦਸੰਬਰ (ਬਿਊਰੋ)- ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਇਨ੍ਹੀਂ ਦਿਨੀਂ ਪੰਜਾਬ ਫੇਰੀ ਉਤੇ ਹਨ। ਅੱਜ ਉਹ ਛੋਟਾ ਘੱਲੂਘਾਰਾ ਸਾਹਿਬ ਸ਼ਹੀਦੀ ਸਮਾਰਕ ਕਾਹਨੂੰਵਾਨ ਛੰਭ ਵਿਖੇ ਪਹੁੰਚੇ ਗਿਆਰਾਂ ਵਜੇ ਦੇ ਕਰੀਬ ਪਹੁੰਚੇ। ਉਨ੍ਹਾਂ ਦੀ ਆਮਦ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਅਸ਼ਫਾਕ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਉਨ੍ਹਾਂ ਦੇ ਸਮਾਰਕ ਦੇ ਮਹੱਤਵਪੂਰਨ ਯਾਦਗਾਰਾਂ ਦੀ ਬਹੁਤ ਦਿਲਚਸਪੀ ਨਾਲ ਜਾਣਕਾਰੀ ਲਈ।
ਇਹ ਜਾਣਕਾਰੀ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਅਸ਼ਫਾਕ ਅਤੇ ਉੱਘੇ ਇਤਿਹਾਸਕਾਰ ਪ੍ਰੋਫ ਰਾਜ ਕੁਮਾਰ ਵੱਲੋਂ ਦਿੱਤੀ ਗਈ ਇਸ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸ਼ਹੀਦੀ ਸਮਾਰਕ ਅਤੇ ਸਮਾਰਕ ਨਾਲ ਜੁੜੇ ਹੋਏ ਸਿੱਖ ਇਤਿਹਾਸ ਬਾਰੇ ਬਣਾਈ ਹੋਈ ਡਾਕੂਮੈਂਟਰੀ ਫਿਲਮ ਵੀ ਸਮਾਰਕ ਅੰਦਰ ਬਣੇ ਹੋਏ ਆਡੀਟੋਰੀਅਮ ਵਿੱਚ ਦਿਖਾਈ।