ਸ੍ਰੀਨਗਰ , 20 ਦਸੰਬਰ – ਹਰਿਮੰਦਰ ਸਾਹਿਬ ਘਟਨਾ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਸਿੱਖ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀ ਸਥਾਨਕ ਵਿਅਕਤੀ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਦੇਸ਼ ਭਰ ਵਿਚ ਅਜਿਹੀਆਂ ਕਈ ਗਤੀਵਿਧੀਆਂ ਹੋਈਆਂ ਹਨ। ਇਸ ਵਿਚ ਕੋਈ ਨਾ ਕੋਈ ਸਿੱਖ ਵਿਰੋਧੀ ਤੱਤ ਸ਼ਾਮਿਲ ਹੈ।
ਪ੍ਰਦਰਸ਼ਨਕਾਰੀ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਹਰਿਮੰਦਰ ਸਾਹਿਬ ਤੋਂ ਬਾਅਦ ਅਗਲੇ ਦਿਨ ਕਪੂਰਥਲਾ ‘ਚ ਬੇਅਦਬੀ ਦੀ ਕੋਸ਼ਿਸ਼ ਹੋਣੀ, ਇਹ ਸਭ ਘਟਨਾਵਾਂ ਕਿਸੀ ਵੱਡੀ ਸਾਜ਼ਿਸ਼ ਵਲ ਇਸ਼ਾਰਾ ਕਰਦੀਆਂ ਹਨ | ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ |