ਨਵੀਂ ਦਿੱਲੀ, 20 ਨਵੰਬਰ (ਦਲਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਦਿਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਘੋਸ਼ਣਾ ਕੀਤੀ ਸੀ ਅਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਬੰਦ ਕਰਨ ਅਤੇ ਘਰਾਂ ਨੂੰ ਵਾਪਸ ਜਾਣ ਦੀ ਅਪੀਲ ਕੀਤੀ ਸੀ। ਪਰ ਇਸ ਦੇ ਸੰਬੰਧ ‘ਚ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕੋਰ ਕਮੇਟੀ ਦੀ ਬੈਠਕ ਜਾਰੀ ਹੈ ਅਤੇ ਇਸ ਬੈਠਕ ‘ਚ ਕਿਸਾਨ ਆਗੂ ਧਰਨਾ ਖ਼ਤਮ ਕਰਨ ਸੰਬੰਧੀ ਹੋਰ ਕਈ ਮੁੱਦਿਆਂ ‘ਤੇ ਫ਼ੈਸਲੇ ਲੈ ਸਕਦੇ ਹਨ।
ਸੰਯੁਕਤ ਕਿਸਾਨ ਮੋਰਚੇ ਦੀ ਕੋਰ ਕਮੇਟੀ ਦੀ ਬੈਠਕ ਜਾਰੀ, ਲਏ ਜਾ ਸਕਦੈ ਨੇ ਅਹਿਮ ਫ਼ੈਸਲੇ
