ਖੰਨਾ, 18 ਦਸੰਬਰ (ਬਿਊਰੋ)- ਖੰਨਾ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇਅ ਜੀ.ਟੀ.ਰੋਡ ‘ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਤੇ ਸਾਥੀ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇ ਦੇ ਦੋਨਾਂ ਪਾਸਿਆਂ ‘ਤੇ ਧਰਨਾ ਲਾ ਕੇ ਕੱਲ੍ਹ ਤੋਂ ਲਾਇਆ ਜਾਮ ਸਾਰੀ ਰਾਤ ਤੇ ਅੱਜ ਸਵੇਰੇ ਵੀ ਜਾਰੀ ਹੈ | ਪੁਲਿਸ ਟਰੈਫ਼ਿਕ ਨੂੰ ਹੋਰ ਰਸਤਿਆਂ ਰਾਹੀਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ | ਪਰ ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ।
ਮੁਲਾਜ਼ਮ ਜਥੇਬੰਦੀਆਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਉੱਚ ਅਧਿਕਾਰੀ ਸਾਡੀ ਸੁਣਵਾਈ ਕਰ ਕੇ ਪੱਕਾ ਭਰੋਸਾ ਨਹੀਂ ਦਿੰਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵੀ ਸਮਰਥਨ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਕੱਲ੍ਹ ਸਵੇਰ ਤੋਂ ਚੱਲ ਰਿਹਾ ਧਰਨਾ ਅੱਜ ਕੜਾਕੇ ਦੀ ਠੰਢ ਵਿਚ ਵੀ ਜਾਰੀ ਹੈ |