ਭਾਰਤ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ, 1-0 ਨਾਲ ਜਿੱਤੀ ਸੀਰੀਜ਼

india/nawanpunjab.com

ਮੁੰਬਈ, 6 ਦਸੰਬਰ (ਬਿਊਰੋ)- ਭਾਰਤ ਨੇ ਸੋਮਵਾਰ ਨੂੰ ਇੱਥੇ ਦੂਜੇ ਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਦੋ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ। ਨਿਊਜ਼ੀਲੈਂਡ ਦੀ ਟੀਮ 540 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦੇ ਹੋਏ ਆਪਣੀ ਦੂਜੀ ਪਾਰੀ ‘ਚ 167 ਦੌੜਾਂ ‘ਤੇ ਆਊਟ ਹੋ ਗਈ। ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ 325 ਦੌੜਾਂ ਬਣਾਈਆਂ, ਟੀਮ ਇੰਡੀਆ ਵਲੋਂ ਮਯੰਕ ਅਗਰਵਾਲ ਨੇ ਸ਼ਾਨਦਾਰ 150 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 62 ਦੌੜਾਂ ‘ਤੇ ਸਿਮਟ ਗਈ। ਭਾਰਤ ਨੇ ਆਪਣੀ ਦੂਜੀ ਪਾਰੀ 7 ਵਿਕਟਾਂ ‘ਤੇ 276 ਦੌੜਾਂ ‘ਤੇ ਖ਼ਤਮ ਐਲਾਨੀ। ਦੋਵੇਂ ਟੀਮਾਂ ਦਰਮਿਆਨ ਕਾਨਪੁਰ ‘ਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਡਰਾਅ ਰਿਹਾ ਸੀ।

ਟੀਮ ਇੰਡੀਆ ਨੇ ਘਰ ‘ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਲਗਾਤਾਰ ਚੌਥੀ ਟੈਸਟ ਸੀਰੀਜ਼ ਜਿੱਤੀ ਹੈ। ਭਾਰਤ ਨਿਊਜ਼ੀਲੈਂਡ ਖ਼ਿਲਾਫ਼ ਘਰ ‘ਚ 12 ਟੈਸਟ ਸੀਰੀਜ਼ ਖੇਡ ਚੁੱਕਾ ਹੈ ਤੇ ਉਸ ਨੂੰ ਜਿੱਤ ਮਿਲੀ ਹੈ। ਟੀਮ ਇੰਡੀਆ ਨੇ ਵਿਰਾਟ ਕੋਹਲੀ ਦੀ ਅਗਵਾਈ ‘ਚ ਭਾਰਤ ‘ਚ ਖੇਡੀ ਗਈ ਸਾਰੀਆਂ 11 ਟੈਸਟ ਸੀਰੀਜ਼ ‘ਤੇ ਕਬਜ਼ਾ ਜਮਾਇਆ ਹੈ। ਇਹ ਜਿੱਤ ਭਾਰਤ ਦੀ ਘਰ ‘ਚ ਲਗਾਤਾਰ 14ਵੀਂ ਟੈਸਟ ਜਿੱਤ ਹੈ। ਭਾਰਤ ਨੇ 2013 ਦੇ ਬਾਅਦ ਘਰ ‘ਚ ਇਕ ਵੀ ਟੈਸਟ ਸੀਰੀਜ਼ ਨਹੀਂ ਗੁਆਈ ਹੈ। ਭਾਰਤੀ ਟੀਮ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ।

Leave a Reply

Your email address will not be published. Required fields are marked *