ਪੰਜਾਬ ‘ਚ ਫਾਸਟਵੇਅ ਕੇਬਲ ਟੀ. ਵੀ. ਚੈਨਲ ਸਮੇਤ 8 ਥਾਵਾਂ ‘ਤੇ ED ਦੀ ਛਾਪੇਮਾਰੀ

fastway/nawanpunjab.com

ਲੁਧਿਆਣਾ, 25 ਨਵੰਬਰ (ਦਲਜੀਤ ਸਿੰਘ)- ਪੰਜਾਬ ‘ਚ ਕੇਬਲ ਮਾਫ਼ੀਆ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਮਾਹੌਲ ਗਰਮਾਇਆ ਹੋਇਆ ਹੈ। ਇਸ ਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕੇਬਲ ਟੀ. ਵੀ. ਚੈਨਲ ਫਾਸਟਵੇਅ ਦੇ ਕੰਪਲੈਕਸਾਂ, ਦਫ਼ਤਰਾਂ ਅਤੇ ਸਬੰਧਿਤ ਥਾਵਾਂ ‘ਤੇ ਛਾਪੇਮਾਰੀ ਕੀਤੀ। ਈ. ਡੀ. ਵੱਲੋਂ ਇੱਕੋ ਵੇਲੇ ਪੰਜਾਬ ਦੀਆਂ 8 ਥਾਵਾਂ ‘ਤੇ ਇਹ ਛਾਪੇਮਾਰੀ ਕੀਤੀ।

ਈ. ਡੀ. ਵੱਲੋਂ ਘਰਾਂ ਅਤੇ ਦਫ਼ਤਰਾਂ ਦੇ ਸਾਰੇ ਰਿਕਾਰਡ ਖੰਗਾਲੇ ਜਾ ਰਹੇ ਹਨ। ਫਿਲਹਾਲ ਕੋਈ ਵੀ ਅਧਿਕਾਰੀ ਇਸ ਛਾਪੇਮਾਰੀ ਬਾਰੇ ਕੁੱਝ ਬੋਲਣ ਲਈ ਤਿਆਰ ਨਹੀਂ ਹੈ। ਇਸ ਨੂੰ ਲੈ ਕੇ ਦੇਰ ਸ਼ਾਮ ਤੱਕ ਕਾਰਵਾਈ ਚੱਲਣ ਦੀ ਸੰਭਾਵਨਾ ਹੈ। ਈ. ਡੀ. ਦੀਆਂ ਟੀਮਾਂ ਨੇ ਜਲੰਧਰ, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਦਿੱਲੀ ਦੇ ਅਧਿਕਾਰੀ ਸ਼ਾਮਲ ਹਨ।

Leave a Reply

Your email address will not be published. Required fields are marked *