ਮੁਹਾਲੀ, 18 ਨਵੰਬਰ (ਦਲਜੀਤ ਸਿੰਘ)- 7 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਮੈਂ ਲਗਾਤਾਰ ਈ.ਡੀ. ਦਾ ਸਹਿਯੋਗ ਕਰ ਰਿਹਾ ਹਾਂ |
ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੀ ਆਪਣੀ ਹੀ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ | ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਖ਼ਿਲਾਫ਼ ਸਾਜਿਸ਼ ਰਚੀ ਗਈ, ਜਿਸ ਦਾ ਖ਼ੁਲਾਸਾ ਮੈਂ ਆਉਣ ਵਾਲੇ ਦਿਨਾਂ ‘ਚ ਕਰਾਂਗਾ |