ਚੰਡੀਗੜ੍ਹ, 10 ਨਵੰਬਰ (ਦਲਜੀਤ ਸਿੰਘ)- ਏ.ਜੀ. ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਪਣੇ ਹੀ ਘੇਰਦੇ ਹੋਏ ਨਜ਼ਰ ਆ ਰਹੇ ਹਨ | ਮਨੀਸ਼ ਤਿਵਾੜੀ ਤੋਂ ਬਾਅਦ ਜਾਖੜ ਨੇ ਆਪਣੀ ਸਰਕਾਰ ਘੇਰੀ ਹੈ |
ਟਵੀਟ ਕਰ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਸਮਰਥ, ਪਰ ਕਥਿਤ ਤੋਰ ‘ਤੇ ਸਮਝੌਤਾ ਅਧਿਕਾਰੀ ਨੂੰ ਹਟਾਏ ਜਾਣ ਨਾਲ ਸਮਝੌਤਾ ਮੁੱਖ ਮੰਤਰੀ ਦਾ ਚਿਹਰਾ ਬੇਨਕਾਬ ਹੋਇਆ ਹੈ | ਇਸ ਨਾਲ ਹੀ ਕਿਹਾ ਕਿ ਹੁਣ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਆਖ਼ਿਰ ਸਰਕਾਰ ਕਿਸ ਦੀ ਹੈ |