ਕਪੂਰਥਲਾ, 10 ਨਵੰਬਰ (ਦਲਜੀਤ ਸਿੰਘ)- ਇਥੇ ਇਕ ਔਰਤ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਦਰਅਸਲ ਕੁਝ ਦਿਨ ਪਹਿਲਾਂ ਇਕ ਔਰਤ ਇਕ ਸਿਆਸੀ ਪਾਰਟੀ (ਆਪ) ਦੇ ਪ੍ਰਦਰਸ਼ਨ ਦੌਰਾਨ ਸੂਬੇ ਦੇ ਕੈਬਨਿਟ ਮੰਤਰੀ ਅਤੇ ਕਪੁਰਥਲਾ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੋਸਟਰ ‘ਤੇ ਜੁਟੀਆਂ ਮਾਰ ਰੋਸ ਪ੍ਰਗਟ ਕਰ ਰਹੀ ਸੀ। ਇਸ ਦੌਰਾਨ ਉਸ ਨੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਕੈਬਨਿਟ ਮੰਤਰੀ ਵੱਲੋਂ ਉਸ ਦੇ ਇਕ ਨਿਜੀ ਮਾਮਲੇ ਵਿੱਚ ਕੈਬਨਿਟ ਮੰਤਰੀ ਨੇ ਪ੍ਰਸ਼ਾਸਨਿਕ ਮਦਦ ਨਾਲ ਉਸ ਦੇ ਮਾਮਲੇ ਵਿੱਚ ਦਖ਼ਲ ਦਿੱਤਾ ਹੈ, ਜਿਸ ਨਾਲ ਉਸ ਦਾ ਮਾਨਸਿਕ ਸੋਸ਼ਣ ਹੋਇਆ ਹੈ। ਹੁਣ ਤਾਜਾ ਮਾਮਲੇ ਵਿੱਚ ਉਸ ਨੇ ਦੋਸ਼ ਲਗਾਉਂਦੇ ਕਿਹਾ ਕਿ ਕੈਬਨਿਟ ਮੰਤਰੀ ਦੇ ਇਸ ਵਿਰੋਧ ਕਾਰਣ ਉਸ ਨੂੰ ਅੱਜ ਕੁਝ ਲੋਕਾਂ ਵ੍ਰਲੋਂ ਕੁਟਿਆ ਗਿਆ ਹੈ।
ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਕੁੱਟਮਾਰ ਕਰਨ ਵਾਲਿਆਂ ਦਾ ਸੰਬੰਧ ਕੈਬਨਿਟ ਮੰਤਰੀ ਨਾਲ ਹੈ ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਕਪੁਰਥਲਾ ਦੇ ਆਗੂ ਰਿਟਾਇਰਡ ਜੱਜ ਮੰਜੂ ਰਾਣਾ ਨੇ ਕਿਹਾ ਨੇਤਾਵਾਂ ਦੀ ਦਬੰਗ ਅਤੇ ਘਟੀਆ ਕਾਰਜਸ਼ੈਲੀ ਨਾਲ ਸਾਰੀ ਔਰਤ ਜਾਤ ਸ਼ਰਮਸਾਰ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਦੁਸਹਿਰੇ ਵਾਲੇ ਤਿਉਹਾਰ ਮੌਕੇ ਰਾਣਾ ਗੁਰਜੀਤ ਸਿੰਘ ਨੇ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਸੀ, ਜਿਸ ਦੀ ਉਨ੍ਹਾਂ ਨੇ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦੇ ਦਿਤੀ ਹੈ ਅਤੇ ਆਮ ਆਦਮੀ ਡੱਟ ਕੇ ਇਸ ਦਾ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਯੂ. ਪੀ. ਵਾਲੀ ਗੰਦੀ ਰਾਜਨੀਤੀ ਪੰਜਾਬ ਵਿਚ ਨਹੀਂ ਚਲਣ ਦਿਤੀ ਜਾਵੇਗੀ। ਉਥੇ ਹੀ ਦੂਜੇ ਪਾਸੇ ਸ਼ਿਕਾਇਤ ਮਿਲਣ ਤੋਂ ਬਾਅਦ ਵੀ ਪੁਲਸ ਪ੍ਰਸ਼ਾਸਨ ਚੁੱਪ ਬੈਠਾ ਹੈ।