ਨਵੀਂ ਦਿੱਲੀ, 9 ਨਵੰਬਰ (ਦਲਜੀਤ ਸਿੰਘ)-ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ 29 ਨਵੰਬਰ ਨੂੰ ਸੰਸਦ ਵੱਲ ਕੂਚ ਕਰਨ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਦੀ 9 ਮੈਂਬਰੀ ਕਮੇਟੀ ਨੇ ਇਕ ਬੈਠਕ ’ਚ ਇਹ ਫ਼ੈਸਲਾ ਲਿਆ।
ਇਸ ਫ਼ੈਸਲੇ ਤਹਿਤ 29 ਨਵੰਬਰ ਨੂੰ ਗਾਜ਼ੀਪੁਰ ਬਾਰਡਰ ਤੇ ਟਿਕਰੀ ਬਾਰਡਰ ਤੋਂ 500/500 ਕਿਸਾਨ ਟਰੈਕਟਰਾਂ ਸਮੇਤ ਸੰਸਦ ਭਵਨ ਲਈ ਰਵਾਨਾ ਹੋਣਗੇ। ਜਿਥੇ ਕਿਸਾਨਾਂ ਨੂੰ ਰੋਕਿਆ ਜਾਵੇਗਾ, ਉਥੇ ਹੀ ਇਹ ਸਾਰੇ ਕਿਸਾਨ ਧਰਨੇ ’ਤੇ ਬੈਠ ਜਾਣਗੇ।