ਚੰਡੀਗੜ੍ਹ ,8 ਨਵੰਬਰ (ਬਿਊਰੋ)- ਅਦਾਲਤ ਦੇ ਹੁਕਮਾਂ ਬਾਰੇ ਜਗਤਾਰ ਸਿੰਘ ਤਾਰਾ ਦੇ ਵਕੀਲ ਦਾ ਕਹਿਣਾ ਹੈ ਕਿ ਜਿਸ ਧਾਰਾ ਵਿਚ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਸ ਵਿਚ ਵੱਧ ਤੋਂ ਵੱਧ ਸਜ਼ਾ 2 ਸਾਲ ਹੈ ਪਰ ਜਗਤਾਰ ਸਿੰਘ ਤਾਰਾ ਦੀ ਸਜ਼ਾ 5 ਸਾਲ ਹੈ। ਲੰਬੇ ਸਮੇਂ ਤੋਂ ਜੇਲ੍ਹ ਵਿਚ ਰਿਹਾ। ਹਾਲਾਂਕਿ ਇਸ ਮਾਮਲੇ ਵਿਚ ਜਗਤਾਰ ਸਿੰਘ ਤਾਰਾ ਨੇ ਖੁਦ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਉਸ ਨੇ ਆਪਣਾ ਹੱਥ ਲਿਖਤ ਇਕਬਾਲੀਆ ਪੱਤਰ ਅਦਾਲਤ ਨੂੰ ਭੇਜਿਆ ਜਿਸ ਵਿਚ ਉਸ ਨੇ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਫਰਾਰ ਹੋਣ ਦਾ ਕਾਰਨ ਵੀ ਦੱਸਿਆ ਹੈ । ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਅੱਜ ਤੱਕ ਸਿੱਖ ਕੌਮ ਨੂੰ 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਇਨਸਾਫ਼ ਨਹੀਂ ਮਿਲਿਆ, ਜਿਸ ਕਾਰਨ ਉਹ ਕੌਮ ਦਾ ਭਲਾ ਕਰਨ ਲਈ ਜੇਲ੍ਹ ਵਿਚੋਂ ਫ਼ਰਾਰ ਹੋਇਆ ਸੀ ।