ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਪ੍ਰਾਈਵੇਟ ਸ਼ੂਗਰ ਮਿੱਲ ਐਸੋਸੀਏਸ਼ਨ, ਪੰਜਾਬ ਵੱਲੋਂ ਮੌਜੂਦਾ ਸਰਕਾਰੀ ਨੀਤੀ ਕਾਰਨ ਗੰਨਾ ਬਾਂਡ ਕਰਨ ਅਤੇ ਪੀੜਨ ਵਿੱਚ ਅਸਮਰਥਤਾ ਵਿਅਕਤ ਕਰਨ ਤੇ ਗੰਭੀਰ ਚਿੰਤਾਂ ਪ੍ਰਕਟ ਕੀਤੀ ਹੈ| ਉਹਨਾਂ ਕਿਹਾ ਕਿ ਗੰਨਾ ਕਿਸਾਨਾ ਦੇ ਅੰਦੋਲਨ ਤੋਂ ਬਾਅਦ ਪੰਜਾਬ ਸਰਕਾਰ ਨੇ ਸਮਝੌਤੇ ਸਮੇਂ 360 ਰੁਪਏ ਪ੍ਰਤੀ ਕੁਇੰਟਲ ਭਾਅ ਦੇਂਦੇ ਹੋਏ ਐਲਾਨ ਕੀਤਾ ਸੀ ਕਿ ਹਰਿਆਣਾ ਮਾਡਲ ਦੇ ਅਨੁਸਾਰ ਭਾਰਤ ਸਰਕਾਰ ਦੇ ਖਰੀਦ ਮੁੱਲ (ਐਫ. ਆਰ. ਪੀ ) ਤੇ ਸੂਬੇ ਦੇ ਖਰੀਦ ਮੁੱਲ ਵਿਚਲਾ ਫਰਕ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ| ਪਰ ਹੁਣ ਪੰਜਾਬ ਸਰਕਾਰ ਇਸ ਐਲਾਨ ਤੋਂ ਪਿੱਛੇ ਹੱਟ ਗਈ ਹੈ| ਜਿਸ ਕਾਰਨ ਨਿੱਜੀ ਸ਼ੂਗਰ ਮਿੱਲਾਂ ਨੇ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਦੇਣ ਤੇ ਅਸਮਰਥਤਾ ਪ੍ਰਕਟ ਕਰ ਦਿੱਤੀ ਹੈ|
Related Posts
ਕੇਂਦਰ ਸਰਕਾਰ ਨੇ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟਾਈ
ਕਿਹਾ, ਐਮ.ਬੀ.ਬੀ.ਐਸ. ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ ਦੀ ਟੀਮ ਨਾਲ ਕਲੀਨਿਕਾਂ ਨੂੰ ਬਿਹਤਰ ਢੰਗ ਨਾਲ ਚਲਾਇਆ ਜਾ ਰਿਹੈ ਭਾਰਤ ਸਰਕਾਰ ਵੱਲੋਂ…
ਮੁੱਖ ਮੰਤਰੀ ਨੂੰ ਜਰਮਨ ਕੰਪਨੀ ਨੇ ਪੰਜਾਬ ’ਚ ਨਿਵੇਸ਼ ਦਾ ਕਰਨ ਦਾ ਦਿੱਤਾ ਭਰੋਸਾ
ਜਲੰਧਰ – ਪੰਜਾਬ ਸਰਕਾਰ ਵੱਲੋਂ ਕੱਲ ਤੋਂ ਮੋਹਾਲੀ ਵਿਖੇ ਕਰਵਾਏ ਜਾ ਰਹੇ ‘ਇਨਵੈਸਟ ਪੰਜਾਬ ਸੰਮੇਲਨ’ ’ਚ ਹਿੱਸਾ ਲੈਣ ਆਈ ਜਰਮਨ…
ਭਗਵੰਤ ਮਾਨ ਵੱਲੋਂ PAU ਨੂੰ ਸੈਂਟਰ ਆਫ਼ ਐਕਸੀਲੈਂਸ ਪ੍ਰਾਜੈਕਟ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ
ਚੰਡੀਗੜ੍ਹ,1 ਅਪ੍ਰੈਲ (ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੇਸ਼ ਦੀ ਪ੍ਰਮੁੱਖ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.…