ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਪ੍ਰਾਈਵੇਟ ਸ਼ੂਗਰ ਮਿੱਲ ਐਸੋਸੀਏਸ਼ਨ, ਪੰਜਾਬ ਵੱਲੋਂ ਮੌਜੂਦਾ ਸਰਕਾਰੀ ਨੀਤੀ ਕਾਰਨ ਗੰਨਾ ਬਾਂਡ ਕਰਨ ਅਤੇ ਪੀੜਨ ਵਿੱਚ ਅਸਮਰਥਤਾ ਵਿਅਕਤ ਕਰਨ ਤੇ ਗੰਭੀਰ ਚਿੰਤਾਂ ਪ੍ਰਕਟ ਕੀਤੀ ਹੈ| ਉਹਨਾਂ ਕਿਹਾ ਕਿ ਗੰਨਾ ਕਿਸਾਨਾ ਦੇ ਅੰਦੋਲਨ ਤੋਂ ਬਾਅਦ ਪੰਜਾਬ ਸਰਕਾਰ ਨੇ ਸਮਝੌਤੇ ਸਮੇਂ 360 ਰੁਪਏ ਪ੍ਰਤੀ ਕੁਇੰਟਲ ਭਾਅ ਦੇਂਦੇ ਹੋਏ ਐਲਾਨ ਕੀਤਾ ਸੀ ਕਿ ਹਰਿਆਣਾ ਮਾਡਲ ਦੇ ਅਨੁਸਾਰ ਭਾਰਤ ਸਰਕਾਰ ਦੇ ਖਰੀਦ ਮੁੱਲ (ਐਫ. ਆਰ. ਪੀ ) ਤੇ ਸੂਬੇ ਦੇ ਖਰੀਦ ਮੁੱਲ ਵਿਚਲਾ ਫਰਕ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ| ਪਰ ਹੁਣ ਪੰਜਾਬ ਸਰਕਾਰ ਇਸ ਐਲਾਨ ਤੋਂ ਪਿੱਛੇ ਹੱਟ ਗਈ ਹੈ| ਜਿਸ ਕਾਰਨ ਨਿੱਜੀ ਸ਼ੂਗਰ ਮਿੱਲਾਂ ਨੇ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਦੇਣ ਤੇ ਅਸਮਰਥਤਾ ਪ੍ਰਕਟ ਕਰ ਦਿੱਤੀ ਹੈ|
