ਚੰਡੀਗੜ੍ਹ,1 ਨਵੰਬਰ (ਦਲਜੀਤ ਸਿੰਘ)- ਪੰਜਾਬ ਦੇ ਐਡਵੋਕੇਟ ਜਨਰਲ (ਏ. ਜੀ.) ਏ. ਪੀ. ਐੱਸ. ਦਿਓਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੀ. ਐੱਮ. ਹਾਊਸ ਜਾ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਏ. ਪੀ. ਐੱਸ. ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ, ਇਸ ਬਾਰੇ ਅਜੇ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਡਵੋਕੇਟ ਜਨਰਲ ਏ. ਪੀ. ਐੱਸ. ਦਿਓਲ ਦੀ ਨਿਯੁਕਤੀ ਸਬੰਧੀ ਪੰਜਾਬ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਸਨ।
Related Posts
1 ਜੂਨ ਨੂੰ ਹੋਵੇਗੀ Indi Alliance ਦੀ ਮੀਟਿੰਗ, ਖੜਗੇ ਨੇ ਭੇਜਿਆ ਸੱਦਾ; ਇਨ੍ਹਾਂ ਗੱਲਾਂ ‘ਤੇ ਕੀਤੀ ਜਾਵੇਗੀ ਚਰਚਾ
ਨਵੀਂ ਦਿੱਲੀ : ਲੋਕ ਸਭਾ ਚੋਣਾਂ ‘ਚ ਪ੍ਰਦਰਸ਼ਨ ਦਾ ਜਾਇਜ਼ਾ ਲੈਣ ਅਤੇ ਨਤੀਜਿਆਂ ਤੋਂ ਪਹਿਲਾਂ ਆਪਣੀ ਰਣਨੀਤੀ ਤਿਆਰ ਕਰਨ ਲਈ…
ਮੈਚ ਦੌਰਾਨ ਭਿੜੇ ਵਿਰਾਟ ਕੋਹਲੀ ਤੇ ਗੌਤਮ ਗੰਭੀਰ, ਹੁਣ ਮਿਲੀ ਇਹ ਵੱਡੀ ਸਜ਼ਾ
ਲਖਨਊ- ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਰਾਇਲ…
ਯੂਕਰੇਨੀ ਬਲਾਂ ਵਲੋਂ ਕੀਤੇ ਹਮਲੇ ਵਿਚ ਰੂਸ ਦੇ 20 ਲੋਕਾਂ ਦੀ ਮੌਤ, 28 ਗੰਭੀਰ ਜ਼ਖ਼ਮੀ
ਮਾਸਕੋ,15 ਮਾਰਚ (ਬਿਊਰੋ)- ਰੂਸੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ 14 ਮਾਰਚ ਨੂੰ ਯੂਕਰੇਨੀ ਬਲਾਂ ਵਲੋਂ ਡੋਨੇਟਸਕ ਵਿਚ ਇਕ ਰਿਹਾਇਸ਼ੀ…