ਚੰਡੀਗੜ, 23 ਅਕਤੂਬਰ:
ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ੍ਰੀ ਸੁਧਾਂਸ਼ੂ ਪਾਂਡੇ, ਆਈ.ਏ.ਐਸ., ਨੇ ਚੱਲ ਰਹੇ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਅਤੇ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਨੂੰ ਲਾਗੂ ਕਰਨ ਦਾ ਜਾਇਜ਼ਾ ਲੈਣ ਲਈ ਪੰਜਾਬ ਦਾ ਦੌਰਾ ਕੀਤਾ। ਸਮੀਖਿਆ ਮੀਟਿੰਗ ਵਿੱਚ ਸ੍ਰੀ ਗੁਰਕੀਰਤ ਕਿਰਪਾਲ ਸਿੰਘ, ਆਈ.ਏ.ਐਸ, ਸਕੱਤਰ, ਖੁਰਾਕ ਅਤੇ ਸਪਲਾਈਜ ਪੰਜਾਬ, ਸ. ਆਰ.ਕੇ. ਕੌਸ਼ਿਕ, ਆਈਏਐਸ, ਮੈਨੇਜਿੰਗ ਡਾਇਰੈਕਟਰ ਪਨਸਪ, ਸ. ਅਰਸ਼ਦੀਪ ਸਿੰਘ ਥਿੰਦ, ਆਈ.ਏ.ਐਸ., ਜਨਰਲ ਮੈਨੇਜਰ ਐਫ.ਸੀ.ਆਈ. ਆਰ.ਓ. ਪੰਜਾਬ, ਸ੍ਰੀ. ਵਰੁਣ ਰੂਜਮ, ਆਈਏਐਸ, ਐਮ.ਡੀ ਮਾਰਕਫੈਡ, ਸ. ਅਭਿਨਵ ਤਿ੍ਰਖਾ, ਆਈ.ਏ.ਐਸ., ਡਾਇਰੈਕਟਰ, ਖੁਰਾਕ ਅਤੇ ਸਪਲਾਈ, ਸ. ਯਸ਼ਨਜੀਤ ਸਿੰਘ, ਐਮਡੀ ਪੀ.ਐਸ.ਡਬਲਯ.ੂਸੀ ਅਤੇ ਸ੍ਰੀ ਐਚ.ਐਸ. ਬਰਾੜ, ਸੰਯੁਕਤ ਸਕੱਤਰ, ਪੰਜਾਬ ਮੰਡੀ ਬੋਰਡ ਨੇ ਹਿੱਸਾ ਲਿਆ।