ਨਵੀਂ ਦਿੱਲੀ, 15 ਜੂਨ (ਦਲਜੀਤ ਸਿੰਘ)- ਫਰਵਰੀ 2012 ਦੇ ਕੇਰਲਾ ਤਟ ਨੇੜੇ ਦੋ ਭਾਰਤੀ ਮਛੇਰੇਆਂ ਦੀ ਹੱਤਿਆਵਾਂ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਅੱਜ ਨਿਰਦੇਸ਼ ਦਿੱਤੇ ਹਨ ਕਿ ਭਾਰਤ ਵਿਚ ਦੋਵਾਂ ਇਟਾਲੀਅਨ ਮਰੀਨਜ਼ (ਜਲ ਸੈਨਿਕਾਂ) ਖ਼ਿਲਾਫ਼ ਅਪਰਾਧਿਕ ਮਾਮਲੇ ਦੀ ਕਾਰਵਾਈ ਬੰਦ ਕਰ ਦਿੱਤੀ ਜਾਵੇ।
ਅਦਾਲਤ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਸਾਲਸੀ ਨਿਰਣਾ ਭਾਰਤ ਵਲੋਂ ਪ੍ਰਵਾਨ ਕਰ ਲਿਆ ਗਿਆ ਹੈ। ਇਟਲੀ ਇਸ ਮਾਮਲੇ ਵਿਚ ਅਗਲੇਰੀ ਜਾਂਚ ਜਾਰੀ ਰੱਖ ਸਕਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਟਲੀ ਵਲੋਂ 10 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ, ਜੋ ਤਾਰਕਿਕ ਤੇ ਢੁਕਵਾਂ ਹੈ।