ਪਟਿਆਲਾ, 14 ਜੂਨ (ਦਲਜੀਤ ਸਿੰਘ)- ਅੱਜ ਪਟਿਆਲਾ ਵਿੱਚ ਐੱਸਐੱਸਪੀ ਡਾ ਸੰਦੀਪ ਗਰਗ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਪਟਿਆਲਾ ਪੁਲਸ ਨੂੰ ਇਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸਦੇ ਤਹਿਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਪੰਜ ਗਰੋਹ ਦੇ ਮੈਂਬਰ ਕਾਬੂ ਕੀਤੇ ਗਏ ਹਨ ਉਨ੍ਹਾਂ ਦੱਸਿਆ ਕਿ ਇਹ ਬੜੇ ਹੀ ਫਿਲਮੀ ਅੰਦਾਜ਼ ਵਿਚ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਲੋਕਾਂ ਨੂੰ ਲੋਕਾਂ ਨੂੰ ਪੈਸੇ ਡਬਲ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਲੁੱਟ ਕਰਦੇ ਸਨ ਪਿਛਲੇ ਦਿਨੀਂ ਪਾਤੜਾਂ ਵਿੱਚ ਵੀ ਇੱਕ ਤਿੱਨ ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲੀਸ ਇਨ੍ਹਾਂ ਦੀ ਭਾਲ ਵਿੱਚ ਜੁੱਟ ਗਈ ਸੀ ਹੁਣ ਪੁਲਸ ਨੇ ਸੂਚਨਾ ਦੇ ਆਧਾਰ ਉੱਪਰ ਇਨ੍ਹਾਂ ਦੇ ਪੰਜ ਸਾਥੀਆਂ ਨੂੰ ਕਾਬੂ ਕੀਤਾ ਹੈ ਇਸ ਗਰੋਹ ਦੇ ਉੱਪਰ 53 ਪਹਿਲਾ ਮਾਮਲੇ ਸਨ ਤੇ 30 ਮਾਮਲੇ ਨਵੇ ਦਰਜ ਹੋਏ ਹਨ ਇਹ ਸ਼ਾਤਿਰ ਗਰੋਹ ਦੇ ਮੈਂਬਰ ਪਹਿਲਾਂ ਆਪਣਾ ਟਾਰਗੇਟ ਸੁੰਢ ਚੁਣਦੇ ਸਨ ਫਿਰ ਉਸ ਨੂੰ ਕੁਝ ਅਸਲੀ ਕਰੰਸੀ ਦੇ ਕੇ ਕਹਿੰਦੇ ਸਨ ਕਿ ਇਹ ਮਾਰਕੀਟ ਵਿੱਚ ਚਲਾ ਕੇ ਵੇਖ ਅਸਲੀ ਕਰੰਸੀ ਹੋਣ ਕਾਰਨ ਉਹ ਆਸਾਨੀ ਨਾਲ ਚੱਲ ਜਾਂਦੀ ਸੀ ਫਿਰ ਇਹ ਉਹਨੂੰ ਕਹਿੰਦੇ ਸਨ ਕਿ ਸਾਡੇ ਕੋਲ ਨੋਟ ਛਾਪਣ ਵਾਲੀ ਮਸ਼ੀਨ ਹੈ ਉਸ ਤੋਂ ਬਾਅਦ ਨਕਲੀ ਕਰੰਸੀ ਉਹਨੂੰ ਦੇਂਦੇ ਸਨ ਤੇ ਇਨ੍ਹਾਂ ਦੇ ਹੀ ਗਰੋਹ ਦੇ ਕੁਝ ਮੈਂਬਰ ਨਕਲੀ ਪੁਲਸ ਦੀ ਵਰਦੀ ਪਾ ਕੇ ਰੇਡ ਮਾਰਦੇ ਸਨ ਤੇ ਮੌਕੇ ਤੋਂ ਦੋਨਾਂ ਧਿਰਾਂ ਦੇ ਪੈਸੇ ਲੈ ਕੇ ਰਫ਼ੂਚੱਕਰ ਹੋ ਜਾਂਦੇ ਸਨ ਤੇ ਇਸ ਤਰ੍ਹਾਂ ਹੀ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਇਹ ਖੁਦ ਵੀ ਉਹ ਮੌਕੇ ਤੋਂ ਭੱਜਦੇ ਸਬ ਤੇ ਜਿਸਦੇ ਪੈਸੇ ਹੁੰਦੇ ਸਨ ਉਹਨਾ ਨੂੰ ਵੀ ਮੌਕੇ ਤੌ ਭਜਾ ਦਿੰਦੇ ਸਨ ।
ਐੱਸ ਐੱਸ ਪੀ ਡਾ ਸੁਨੀਲ ਗਰਗ ਦੇ ਮੁੱਤਾਬਿਕ ਇਹ ਸਾਰੇ ਹਰਿਆਣਾ ਦੇ ਰਹਿਣ ਵਾਲੇ ਨੇ ਤੇ ਇਸ ਗਰੋਹ ਦੇ ਨੌਂ ਲੋਕਾਂ ਬਾਰੇ ਪਤਾ ਲੱਗਾ ਹੈ ਜਿਨ੍ਹਾਂ ਵਿੱਚੋਂ ਪੰਜ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਚਾਰ ਲੋਕਾਂ ਨੂੰ ਪਕੜਨ ਲਈ ਰੇਡ ਮਾਰੀ ਜਾ ਰਹੀ ਹੈ ਇਨ੍ਹਾਂ ਕੋਲੋਂ ਇਕ ਇਕੋ ਸਪੋਰਟ ਗੱਡੀ ਜੋ ਵਾਰਦਾਤ ਵਿਚ ਵਰਤੀ ਗਈ ਸੀ ਤੇ ਇੱਕ ਆਰਟੀਗਾ ਗੱਡੀ ਬਰਾਮਦ ਹੋਈ ਹੈ ਦੋਨੋਂ ਹੀ ਗੱਡੀਆਂ ਹਰਿਆਣਾ ਨੰਬਰ ਦੀਆਂ ਹਨ ਅਤੇ ਇਨ੍ਹਾਂ ਕੋਲੋਂ ਨਕਦੀ ਤਿੱਨ ਲੱਖ ਰੁਪਏ ਤੇ ਹਥਿਆਰ|
ਇੱਕ ਪੁਆਇੰਟ ਟਵੰਟੀ ਟੂ ਰਿਵਾਲਵਰ ਤੇ ਇਕ ਡਬਲ ਬੈਰਲ ਰਿਵਾਲਵਰ ਸਮੇਤ ਜ਼ਿੰਦਾ ਚਾਰ ਕਾਰਤੂਸ ਪੱਚੀ ਬਾਰਾਂ ਬੋਰ ਬਰਾਮਦ ਹੋਏ ਹਨ ਜੋ ਕਿ ਲਸੰਸੀ ਦੱਸੇ ਜਾ ਰਹੇ ਹਨ ਤੇ ਐੱਸਐੱਸਪੀ ਸਾਹਿਬ ਮੁਤਾਬਿਕ ਇਨ੍ਹਾਂ ਨੂੰ ਚਾਰ ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਤੇ ਹੋਰ ਵੀ ਵਾਰਦਾਤਾਂ ਬਾਰੇ ਖੁਲਾਸੇ ਹੋਣ ਦੀ ਉਮੀਦ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਸਭ ਦਾ ਮਾਸਟਰਮਾਈਂਡ ਵਿਜੇ ਕੁਮਾਰ ਹੈ ਜੋ ਕਿ ਪਿਛਲੇ ਵੀਹ ਸਾਲਾਂ ਤੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ|