ਫਾਜ਼ਿਲਕਾ ’ਚ ਕਾਂਗਰਸੀ ਆਗੂ ਰੂਬੀ ਗਿੱਲ ’ਤੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

gill/nawanpunjab.com

ਫਾਜ਼ਿਲਕਾ, 11 ਅਕਤੂਬਰ (ਦਲਜੀਤ ਸਿੰਘ)- ਫਾਜ਼ਿਲਕਾ ਵਿਚ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ’ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਰੂਬੀ ਗਿੱਲ ’ਤੇ ਅਣਪਛਾਤਿਆਂ ਵਲੋਂ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਰੂਬੀ ਗਿੱਲ ਫਾਜ਼ਿਲਕਾ ਵਿਚ ਆਪਣੀ ਇਨੋਵਾ ਗੱਡੀ ’ਤੇ ਸਵਾਰ ਹੋਕੇ ਆਪਣੇ ਦੋਸਤਾਂ ਨਾਲ ਘਰ ਜਾ ਰਹੇ ਸਨ ਤਾਂ ਜਿਵੇਂ ਹੀ ਉਹ ਆਪਣੇ ਕੰਧਵਾਲਾ ਹਾਜਰ ਖਾਂ ਪਿੰਡ ਦੇ ਕੋਲ ਪਹੁੰਚੇ ਤਾਂ ਕੁੱਝ ਅਣਪਛਾਤੇ ਲੋਕਾਂ ਨੇ ਗੱਡੀ ’ਤੇ ਗੋਲੀਆਂ ਚਲਾ ਦਿੱਤੀਆਂ।

ਇਸ ਹਮਲੇ ਵਿਚ ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਰੂਬੀ ਗਿੱਲ ਵਾਲ-ਵਾਲ ਬਚ ਗਏ। ਜਦਕਿ ਇਸ ਦੌਰਾਨ ਉਨ੍ਹਾਂ ਦੀ ਗੱਡੀ ਕਾਫੀ ਨੁਕਸਾਨੀ ਗਈ ਹੈ। ਗੱਡੀ ਉਪਰ ਗੋਲੀਆਂ ਦੇ ਨਿਸ਼ਾਨੇ ਸਾਫ ਨਜ਼ਰ ਆ ਰਹੇ ਸਨ। ਉਧਰ ਇਸ ਮਾਮਲੇ ਵਿਚ ਥਾਣਾ ਅਰਨੀਵਾਲਾ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਪਰਚਾ ਯੂਥ ਕਾਂਗਰਸ ਪ੍ਰਧਾਨ ਰੂਬੀ ਗਿੱਲ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *