ਕੇਜਰੀਵਾਲ ਦਿੱਲੀ ’ਚ 1 ਲੱਖ ਨੌਕਰੀਆਂ ਦੇਣ,ਮੈਂ ਨੰਗੇ ਪੈਰ ਜਾ ਕੇ ਮੁਆਫ਼ੀ ਮੰਗ ‘ਆਪ’ ’ਚ ਹੋਵਾਗਾ ਸ਼ਾਮਲ : ਡਾ. ਵੇਰਕਾ

verka/nawanpunjab.com

ਜਲੰਧਰ, 7 ਅਕਤੂਬਰ (ਦਲਜੀਤ ਸਿੰਘ)- ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਦਾਅਵਾ ਕੀਤਾ ਹੈ ਕਿ ਉਹ ਨੰਗੇ ਪੈਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੁਆਫ਼ੀ ਮੰਗਣਗੇ ਅਤੇ ‘ਆਪ’ ਵਿੱਚ ਸ਼ਾਮਲ ਹੋ ਜਾਣਗੇ। ਬਸ਼ਰਤੇ ਉਹ ਦਿੱਲੀ ਵਿਚ ਆਪਣੇ 7 ਸਾਲਾਂ ਦੇ ਕਾਰਜਕਾਲ ਵਿਚ ਇਕ ਲੱਖ ਨੌਕਰੀਆਂ ਦੇਣਾ ਸਾਬਿਤ ਕਰ ਦੇਣ। ਡਾ. ਵੇਰਕਾ ਨੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਜਲੰਧਰ ਦੇ ਆਪਣੇ ਪਹਿਲੇ ਦੌਰੇ ਦੌਰਾਨ ਸਥਾਨਕ ਸਰਕਟ ਹਾਊਸ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ ਦਿੱਲੀ ਵਿਚ 20 ਲੱਖ ਨੌਕਰੀਆਂ ਦੇਣ ਦਾ ਝੂਠਾ ਦਾਅਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ’ਚ ਇਕ ਵੀ ਕਾਲਜ, ਯੂਨੀਵਰਸਿਟੀ, ਹਸਪਤਾਲ ਅਤੇ ਮੈਟਰੋ ਨੂੰ ਨਹੀਂ ਬਣਾਇਆ। ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਕਵਾਇਦ ਵਿਚ ਪੰਜਾਬ ਸਰਕਾਰ ਪਹਿਲੇ ਪੜਾਅ ਵਿਚ 10 ਹਜ਼ਾਰ ਸਫਾਈ ਕਰਮਚਾਰੀ ਪੱਕੇ ਕਰਨ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਈ ਨਵੀਂ ਪਾਰਟੀ ਨਹੀਂ ਬਣਾਉਣਗੇ ਅਤੇ ਨਾ ਹੀ ਉਹ ਕਾਂਗਰਸ ਨੂੰ ਛੱਡ ਰਹੇ ਹਨ। ਡਾ. ਵੇਰਕਾ ਨੇ ਕਿਹਾ ਕਿ ਲੱਗਦਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਜਲਦਬਾਜ਼ੀ ਵਿਚ ਦੇ ਦਿੱਤਾ, ਜਦਕਿ ਸਿਆਸਤ ਵਿਚ ਫਲੈਕਸੀਬਿਲਟੀ, ਪੈਸ਼ਨ ਅਤੇ ਐਡਜਸਟਮੈਂਟ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ। ਉਨ੍ਹਾਂ ਮੰਨਿਆ ਕਿ ਕੈਬਨਿਟ ਮੰਤਰੀਆਂ, ਡੀ. ਜੀ. ਪੀ. ਅਤੇ ਏ. ਜੀ. ਦੀ ਨਿਯੁਕਤੀ ਨੂੰ ਲੈ ਕੇ ਵਿਚਾਰਕ ਮਤਭੇਦ ਸਨ ਪਰ ਸਰਕਾਰ ਨੇ ਉਨ੍ਹਾਂ ਦੀ ਤਸੱਲੀ ਕਰਾ ਦਿੱਤੀ ਹੈ ਅਤੇ ਹੁਣ ਸਭ ਹੱਲ ਹੋ ਗਿਆ ਹੈ। ਕੱਲ ਸਿੱਧੂ 10 ਹਜ਼ਾਰ ਗੱਡੀਆਂ ਦਾ ਕਾਫਿਲਾ ਲੈ ਕੇ ਲਖੀਮਪੁਰ ਖੀਰੀ ਜਾ ਰਹੇ ਹਨ।

Leave a Reply

Your email address will not be published. Required fields are marked *