ਚੰਡੀਗੜ੍ਹ, 30 ਸਤੰਬਰ (ਦਲਜੀਤ ਸਿੰਘ)- ਖ਼ਰੀਦ 1 ਅਕਤੂਬਰ ਤੋਂ ਨਹੀਂ ਬਲਕਿ 11 ਅਕਤੂਬਰ ਤੋਂ ਸ਼ੁਰੂ ਕਰਨ ਲਈ ਕਿਹਾ ਹੈ ਜਿਸ ਕਾਰਨ ਹੁਣ ਕਿਸਾਨ ਅਪਣੀ ਝੋਨੇ ਦੀ ਫਸਲ ਮੰਡੀਆਂ ਵਿਚ 11 ਅਕਤੂਬਰ ਤੋਂ ਪਹਿਲਾਂ ਮੰਡੀਆਂ ਵਿੱਚ ਵੇਚਣ ਲਈ ਨਹੀਂ ਲਿਆ ਸਕਣਗੇ। ਇਸ ਸਬੰਧੀ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਖਰੀਦ ਵਿੱਚ ਦੇਰੀ ਕਰਕੇ ਸੂਬੇ ਦੇ ਕਿਸਾਨਾਂ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ। ਉਨ੍ਹਾਂ ਕੇਂਦਰ ਸਰਕਾਰ ਨੂੰ ਮੁੜ ਤੋਂ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਖ਼ਰੀਦ ਪਹਿਲਾਂ ਤੋਂ ਨਿਰਧਾਰਿਤ ਸਮੇਂ ‘ਤੇ ਹੀ ਸ਼ਰੂ ਕਾਰਵਾਈ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਸੂਬੇ ਦਾ ਕਿਸਾਨ ਤਾਂ ਪਹਿਲਾਂ ਹੀ ਬਹੁਤ ਮੁਸ਼ਕਿਲ ਦੌਰ ਵਿਚੋ ਗੁਜ਼ਰ ਰਿਹਾ ਸੋ ਅਜਿਹੇ ਕਿਸਾਨ ਵਿਰੋਧੀ ਫਰਮਾਨ ਜਾਰੀ ਕਰਕੇ ਕਿਸਾਨਾਂ ਦਾ ਹੋਰ ਨੁਕਸਾਨ ਨਾ ਕੀਤਾ ਜਾਵੇ।
Related Posts
15-18 ਸਾਲ ਦੀ ਉਮਰ ਦੇ ਯੋਗ ਲਾਭਪਾਤਰੀਆਂ ਲਈ ਦੂਜੀ ਖ਼ੁਰਾਕ ਟੀਕਾਕਰਨ ਕਵਰੇਜ ਨੂੰ ਤੇਜ਼ ਕਰਨ ਲਈ ਰਾਜ ਸਰਕਾਰਾਂ ਨੂੰ ਜਾਰੀ ਹੋਇਆ ਪੱਤਰ
ਨਵੀਂ ਦਿੱਲੀ, 2 ਫਰਵਰੀ (ਬਿਊਰੋ)- ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 15-18 ਸਾਲ ਦੀ ਉਮਰ ਦੇ ਯੋਗ ਲਾਭਪਾਤਰੀਆਂ ਲਈ ਦੂਜੀ…
ਦਿੱਲੀ ਹਵਾਈ ਅੱਡੇ ‘ਤੇ ਅਧਿਆਪਕਾਂ ਦੀ ਨਹੀਂ ਹੋਵੇਗੀ ਤਾਇਨਾਤੀ, DDMA ਨੇ ਵਾਪਸ ਲਿਆ ਫ਼ੈਸਲਾ
ਨਵੀਂ ਦਿੱਲੀ- ਚੀਨ, ਜਾਪਾਨ, ਅਮਰੀਕਾ ਸਮੇਤ ਕਈ ਦੇਸ਼ਾਂ ‘ਚ ਕੋਰੋਨਾ ਦੇ ਵੱਧਦੇ ਖ਼ੌਫ ਦਰਮਿਆਨ ਦਿੱਲੀ ਸਰਕਾਰ ਵੀ ਅਲਰਟ ਮੋਡ ‘ਤੇ…
ਨਿਊਜ਼ੀਲੈਂਡ ‘ਚ ‘ਚੱਕਰਵਾਤ’ ਨਾਲ ਭਾਰੀ ਤਬਾਹੀ, ਸਰਕਾਰ ਨੇ ਵਧਾਈ ਰਾਸ਼ਟਰੀ ਐਮਰਜੈਂਸੀ ਦੀ ਮਿਆਦ
ਵੈਲਿੰਗਟਨ- ਨਿਊਜ਼ੀਲੈਂਡ ਸਰਕਾਰ ਨੇ ਚੱਕਰਵਾਤ ਗੈਬਰੀਏਲ ਕਾਰਨ ਹੋਈ ਭਿਆਨਕ ਤਬਾਹੀ ਦੇ ਬਾਅਦ 14 ਫਰਵਰੀ ਨੂੰ ਘੋਸ਼ਿਤ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ…