ਕੈਪਟਨ ਨੇ ਬੀਜੇਪੀ ‘ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ, ਸਹੀ ਸਮਾਂ ਆਉਣ ‘ਤੇ ਐਲਾਣਨਗੇ ਅਗਲੀ ਰਣਨੀਤੀ

amrinder/nawanpunjab.com

ਚੰਡੀਗੜ੍ਹ, 30 ਸਤੰਬਰ (ਦਲਜੀਤ ਸਿੰਘ)- ਦਿੱਲੀ ਦੌਰੇ ਮਗਰੋਂ ਚੰਡੀਗੜ ਏਅਰਪੋਰਟ ਪਹੁੰਚੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈ ਬੀਜੇਪੀ ‘ਚ ਸ਼ਾਮਿਲ ਨਹੀ ਹੋ ਰਿਹਾ। ਦਰਅਸਲ ਗ੍ਰਹਿ ਮੰਤਰੀ ਅਹਮ ਸ਼ਾਹ ਨੂੰ ਮਿਲਣ ਮਰਗੋਂ ਕਿਆਸਰਾਈਆਂ ਸਨ ਕਿ ਕੈਪਟਨ ਬੀਜੇਪੀ ‘ਚ ਸ਼ਾਮਲ ਹੋਣ ਜਾ ਰਹੇ ਹਨ। ਪਰ ਕੈਪਟਨ ਨੇ ਖੁਦ ਇਨ੍ਹਾਂ ਕਿਆਸਰਾਈਆਂ ਤੋਂ ਇਨਕਾਰ ਕਰ ਦਿੱਤਾ ਹੈ। ਕੈਪਟਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਹ ਕਾਂਗਰਸ ਛੱਡ ਰਹੇ ਹਨ ਪਰ ਬੀਜੇਪੀ ‘ਚ ਸ਼ਾਮਲ ਨਹੀਂ ਹੋਣ ਜਾ ਰਹੇ। ਹਾਲਾਂਕਿ ਉਨ੍ਹਾਂ ਕਿਹਾ ਕਿ ਮੈਂ ਸਹੀ ਸਮਾਂ ਆਉਣ ‘ਤੇ ਅਗਲੀ ਰਣਨੀਤੀ ਦਾ ਐਲਾਨ ਕਰਾਂਗਾ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਅਜੀਤ ਡੋਵਾਲ ਨਾਲ ਸੁਰੱਖਿਆ ਦੇ ਮੁੱਦੇ ‘ਤੇ ਮੁਲਾਕਾਤ ਹੋਈ ਹੈ। ਉਨ੍ਹਾਂ ਕਿਹਾ ਪਿਛਲੇ 4 ਸਾਲ ਤੋਂ ਕੀ ਹੋ ਰਿਹਾ ਹੈ ਪੰਜਾਬ ਵਿਚ? ਹਰ ਰੋਜ਼ ਡਰੋਨ ਆ ਰਹੇ ਹਨ। ਇਸ ਬਾਬਤ ਹੀ ਸੁਰੱਖਿਆ ਮੁੱਦੇ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਲ ਮੁਲਾਕਾਤ ਹੋਈ ਹੈ। ਉਨ੍ਹਾਂ ਕਿਹਾ ਇਹ ਸਭ ਜਾਣਕਾਰੀ ਮੈਂ ਨੈਸ਼ਨਲ ਸੁਰੱਖਿਆ ਏਜੰਸੀ ਨੂੰ ਦਿਤੀ ਹੈ। ਨਵਜੋਤ ਸਿੱਧੂ ‘ਤੇ ਪ੍ਰਤੀਕਿਿਰਆ ਦਿੰਦਿਆਂ ਕੈਪਟਨ ਨੇ ਕਿਹਾ ਫਾਈਨਲ ਫੈਸਲਾ ਚਰਨਜੀਤ ਸਿੰਘ ਚੰਨੀ ਦਾ ਹੈ ਨਾ ਕਿ ਨਵਜੋਤ ਸਿੱਧੂ ਦਾ। ਸਿੱਧੂ ਦਾ ਕੰਮ ਹੈ ਪਾਰਟੀ ਨੂੰ ਚਲਾਉਣਾ, ਸਰਕਾਰ ਚਲਾਉਣ ਦਾ ਕੰਮ ਚਰਨਜੀਤ ਸਿੰਘ ਚੰਨੀ ਕੋਲ ਹੈ। ਕੈਪਟਨ ਨੇ ਕਿਹਾ ਮੇਰੇ ਸਮੇਂ ਵਿਚ 9 ਸਾਲ ਕਈ ਪ੍ਰਧਾਨ ਰਹੇ ਹਨ। ਪਰ ਜੋ ਹਾਲ ਸਿੱਧੂ ਨੇ ਕਰ ਦਿੱਤਾ ਹੈ ਉਹ ਕਿਸੇ ਨਹੀਂ ਕੀਤਾ।

Leave a Reply

Your email address will not be published. Required fields are marked *