ਭਾਰਤ ਬੰਦ: ਦਿੱਲੀ-ਗੁਰੂਗ੍ਰਾਮ ਬਾਰਡਰ ’ਤੇ ਲੱਗਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ

cars/nawanpunjab.com

ਨਵੀਂ ਦਿੱਲੀ, 27 ਸਤੰਬਰ (ਦਲਜੀਤ ਸਿੰਘ)- ਖੇੇਤੀ ਕਾਨੂੰਨਾਂ ਦੇ ਵਿਰੋਧ ’ਚ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨਾਂ ਨੇ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਹੈ। ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦੀ ਕਾਲ ਦੇ ਚੱਲਦੇ ਦਿੱਲੀ-ਗੁਰੂਗ੍ਰਾਮ ਬਾਰਡਰ ’ਤੇ ਗੱਡੀਆਂ ਦਾ ਲੰਬਾ ਜਾਮ ਵੇਖਿਆ ਗਿਆ। ਆਵਾਜਾਈ ’ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਜ਼ਾਰਾਂ ਕਾਰਾਂ ਸੜਕਾਂ ’ਤੇ ਵਿਖਾਈ ਦੇ ਰਹੀਆਂ ਹਨ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਕਈ ਥਾਂ ਸੜਕਾਂ ਬੰਦ ਹਨ। ਗੁਰੂਗ੍ਰਾਮ ਬਾਰਡਰ ’ਤੇ ਅਜਿਹਾ ਮਹਾਜਾਮ ਲੱਗਾ ਹੈ। ਸਿਰਫ਼ ਦਿੱਲੀ-ਗੁਰੂਗ੍ਰਾਮ ਹੀ ਨਹੀਂ ਸਗੋਂ ਕਿ ਦਿੱਲੀ-ਨੋਇਡਾ-ਦਿੱਲੀ-ਐਕਸਪ੍ਰੈੱਸ-ਵੇਅ ’ਤੇ ਵੀ ਲੰਬਾ ਜਾਮ ਲੱਗਾ ਹੈ। ਕਿਸਾਨਾਂ ਦੇ ਭਾਰਤ ਬੰਦ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਹੋ ਰਹੀ ਹੈ। ਓਧਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਆਮ 4 ਵਜੇ ਤਕ ਘਰਾਂ ’ਚੋਂ ਬਾਹਰ ਨਾ ਨਿਕਲੋ, ਨਹੀਂ ਤਾਂ ਜਾਮ ’ਚ ਫਸ ਸਕਦੇ ਹੋ।

ਹਾਲਾਂਕਿ ਟਿਕੈਤ ਨੇ ਕਿਹਾ ਕਿ ਕਿਸੇ ਵੀ ਐਂਬੂਲੈਂਸ ਜਾਂ ਹੋਰ ਕਿਸੇ ਜ਼ਰੂਰੀ ਵਾਹਨ ਨੂੰ ਕੱਢਣ ਲਈ ਰਾਹ ਦਿੱਤਾ ਜਾਵੇਗਾ। ਕਿਸਾਨ ਜਥੇਬੰਦੀਆਂ ਦਾ ਭਾਰਤ ਬੰਦ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਚਲੇਗਾ। ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪਹਿਲਾਂ ਤੋਂ ਹੀ ਹਜ਼ਾਰਾਂ ਦੀ ਗਿਣਤੀ ’ਚ ਡਟੇ ਹੋਏ ਹਨ। ਕਿਸਾਨ ਪਿਛਲੇ ਕਰੀਬ 10 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹੋਏ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕਰ ਰਹੇ ਹਨ। ਭਾਰਤ ਬੰਦ ਦੇ ਮੱਦੇਨਜ਼ਰ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ ਅਤੇ ਉੱਤਰ ਭਾਰਤ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਪੁਲਸ ਨੇ ਸੋਮਵਾਰ ਨੂੰ ਆਵਾਜਾਈ ਵਿਵਸਥਾ ’ਚ ਬਦਲਾਅ ਕੀਤਾ ਹੈ।

Leave a Reply

Your email address will not be published. Required fields are marked *