ਭਾਰਤ ਬੰਦ ਨੂੰ ਮਿਲਿਆ ਵੱਡਾ ਹੁੰਗਾਰਾ, ਦਿਨ ਚੜ੍ਹਦਿਆਂ ਹੀ ਸਭ ਕੁਝ ਬੰਦ

asr/nawanpunjab.com

ਚੰਡੀਗੜ੍ਹ, 25 ਸਤੰਬਰ  (ਦਲਜੀਤ ਸਿੰਘ)- ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ
ਸੜਕੀ ਤੇ ਰੇਲਵੇ ਆਵਾਜਾਈ ਰੁਕਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਿਸਾਨ ਆਗੂਆਂ ਨੇ ਇਸ ਪ੍ਰੇਸ਼ਾਨੀ ਲਈ ਆਮ ਲੋਕਾਂ ਤੋਂ ਜਿੱਥੇ ਮਾਫੀ ਮੰਗੀ, ਉਥੇ ਹੀ ਕੇਂਦਰ ਸਰਕਾਰ ਨੂੰ ਇਸ ਲਈ ਜਿੰਮੇਵਾਰ ਦੱਸਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਨਾਂ ਚਿਰ ਤਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਓਨਾਂ ਚਿਰ ਤਕ ਇਹ ਅੰਦੋਲਨ ਇਸੇ ਤਰਾਂ ਜਾਰੀ ਰਹੇਗਾ।

ਕਰੀਬ 30 ਥਾਵਾਂ ‘ਤੇ ਵੱਖ-ਵੱਖ ਮਾਰਗ ਰੋਕ ਕੇ ਪ੍ਰਦਰਸ਼ਨ ਕੀਤੇ ਗਏ
ਅੰਮ੍ਰਿਤਸਰ ਜ਼ਿਲ੍ਹੇ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਰੀਬ 30 ਥਾਵਾਂ ‘ਤੇ ਵੱਖ-ਵੱਖ ਮਾਰਗ ਰੋਕ ਕੇ ਪ੍ਰਦਰਸ਼ਨ ਕੀਤੇ ਗਏ। ਇਸ ਤੋਂ ਸੰਯੁਕਤ ਮੋਰਚੇ ਦੀ ਅਗਵਾਈ ‘ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਸ਼ਹਿਰ, ਜੰਡਿਆਲਾ ਗੁਰੂ ਟੋਲ ਪਲਾਜਾ, ਰਈਆ ਮੌੜ, ਬਿਆਸ, ਖਿਲਚੀਆਂ, ਦੇਵੀਦਾਸਪੁਰਾ, ਅਟਾਰੀ, ਮਜੀਠਾ, ਅਜਨਾਲਾ ਆਦਿ ਥਾਵਾਂ ‘ਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਮੁੰਬਈ-ਅਹਿਮਦਾਬਾਦ ਹਾਈਵੇ ਜਾਮ
ਕਿਸਾਨਾਂ ਦੇ ਭਾਰਤ ਬੰਦ ਦਾ ਪ੍ਰਭਾਵ ਮੁੰਬਈ-ਅਹਿਮਦਾਬਾਦ ਹਾਈਵੇ ‘ਤੇ ਦਿਖਾਈ ਦੇ ਰਿਹਾ ਹੈ। ਇਸ ਮਾਰਗ ‘ਤੇ ਕਈ ਕਿਲੋਮੀਟਰ ਤੱਕ ਟ੍ਰੈਫਿਕ ਜਾਮ ਹੈ। ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਜ਼ਬਰਦਸਤੀ ਹਾਈਵੇਅ ‘ਤੇ ਵਾਹਨਾਂ ਨੂੰ ਰੋਕ ਦਿੱਤਾ ਹੈ। ਹਜ਼ਾਰਾਂ ਯਾਤਰੀ ਹਾਈਵੇਅ ‘ਤੇ ਫਸੇ ਹੋਏ ਹਨ। ਹਾਈਵੇ ਰਾਹੀਂ ਮੁੰਬਈ, ਠਾਣੇ, ਨਵੀਂ ਮੁੰਬਈ ਵੱਲ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਿਆਸੀ ਪਾਰਟੀਆਂ ਵੱਲੋਂ ਹਮਇਤ
ਝਾਰਖੰਡ ਮੁਕਤੀ ਮੋਰਚਾ, ਕਾਂਗਰਸ, ਆਰਜੇਡੀ ਤਾਮਿਲਨਾਡੂ ਵਿੱਚ ਸੱਤਾਧਾਰੀ ਡੀਐਮਕੇ, ਸੀਪੀਐਮ, ਸੀਪੀਆਈ, ਫਾਰਵਰਡ ਬਲਾਕ, ਸਮਾਜਵਾਦੀ ਪਾਰਟੀ, ਸੀਪੀਆਈ-ਐਮਐਲ (ਲਿਬ), ਸੀਪੀਆਈ-ਐਮਐਲ (ਐਨਡੀ), ਐਸਯੂਸੀਆਈ (ਸੀ), ਐਮਸੀਪੀਆਈ, ਐਮਸੀਪੀਆਈ (ਯੂ), ਆਰਐਮਪੀਆਈ ਤੋਂ ਇਲਾਵਾ ‘ਆਪ’, ਟੀਡੀਪੀ, ਜੇਡੀ (ਐਸ), ਬਸਪਾ, ਐਨਸੀਪੀ, ਅਕਾਲੀ ਦਲ (ਯੂਨਾਈਟਿਡ), ਵਾਈਐਸਆਰਸੀਪੀ, ਸਵਰਾਜ ਇੰਡੀਆ, ਆਲ ਇੰਡੀਆ ਵਕੀਲ ਯੂਨੀਅਨ ਦੀਆਂ ਕਈ ਬਾਰ ਐਸੋਸੀਏਸ਼ਨਾਂ ਤੇ ਸਥਾਨਕ ਇਕਾਈਆਂ ਤੇ ਹੋਰਾਂ ਨੇ ਭਾਰਤ ਬੰਦ ਨੂੰ ਆਪਣਾ ਸਮਰਥਨ ਦਿੱਤਾ ਹੈ।

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਅਪੀਲ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਭਾਰਤ ਬੰਦ ਸਬੰਧੀ ਕਿਹਾ ਕਿ ਮੈਂ ਕਿਸਾਨਾਂ ਨੂੰ ਅੰਦੋਲਨ ਦਾ ਰਸਤਾ ਛੱਡਣ ਅਤੇ ਗੱਲਬਾਤ ਦਾ ਰਸਤਾ ਅਪਣਾਉਣ ਦੀ ਅਪੀਲ ਕਰਨਾ ਚਾਹੁੰਦਾ ਹਾਂ। ਸਰਕਾਰ ਵੱਲੋਂ ਉਠਾਏ ਇਤਰਾਜ਼ ‘ਤੇ ਵਿਚਾਰ ਕਰਨ ਲਈ ਸਰਕਾਰ ਤਿਆਰ ਹੈ। ਇਸ ਬਾਰੇ ਪਹਿਲਾਂ ਵੀ ਕਈ ਵਾਰ ਗੱਲ ਹੋ ਚੁੱਕੀ ਹੈ। ਜੇ ਕੋਈ ਗੱਲ ਬਚੀ ਹੈ, ਤਾਂ ਸਰਕਾਰ ਨਿਸ਼ਚਤ ਰੂਪ ਤੋਂ ਗੱਲਬਾਤ ਕਰਨ ਲਈ ਤਿਆਰ ਹੈ।

Leave a Reply

Your email address will not be published. Required fields are marked *