ਮੋਹਾਲੀ ‘ਚ ‘ਭਾਰਤ ਬੰਦ’ ਦਾ ਪੂਰਨ ਅਸਰ, ਚੰਡੀਗੜ੍ਹ ਨੂੰ ਜਾਣ ਵਾਲੀ ਆਵਾਜਾਈ ਠੱਪ

mohali/nawanpunjab.com

ਮੋਹਾਲ, 27 ਸਤੰਬਰ  (ਦਲਜੀਤ ਸਿੰਘ)- ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਮੋਹਾਲੀ ਵਿਚ ਵੀ ਭਾਰਤ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਿਲਆ। ਮੋਹਾਲੀ ਦੇ ਵੱਖ-ਵੱਖ ਚੌਂਕਾਂ ‘ਤੇ ਸ਼ਹਿਰ ਵਾਸੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਚੱਕਾ ਜਾਮ ਕੀਤਾ ਗਿਆ। ਫੇਜ਼-11 ਵਿਖੇ ਬੈਸਟ ਮਾਲ ਦੇ ਸਾਹਮਣੇ ਲੰਬੇ ਸਮੇਂ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਨੇ ਬਾਵਾ ਵਾਈਟ ਹਾਊਸ ਵਾਲੀਆਂ ਲਾਈਟਾਂ ਦੇ ਕੋਲ ਜਾਮ ਲਗਾਇਆ।
ਇਸ ਕਰਕੇ ਚੰਡੀਗੜ੍ਹ ਅਤੇ ਹੋਰ ਇਲਾਕਿਆਂ ਨੂੰ ਜਾਣ ਵਾਲੀ ਸਾਰੀ ਆਵਾਜਾਈ ਠੱਪ ਹੋ ਗਈ। ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਏਅਰਪੋਰਟ ਰੋਡ ‘ਤੇ ਰੇਲਵੇ ਫਾਟਕ ਦੇ ਕੋਲ ਆਈਸਰ ਵਾਲੇ ਟੀ-ਪੁਆਇੰਟ ‘ਤੇ ਚੱਕਾ ਜਾਮ ਕੀਤਾ ਗਿਆ।

ਅੱਜ ਲੋਕਾਂ ਨੂੰ ਆਪਣੇ ਆਪ ਹੀ ਪਤਾ ਸੀ ਕਿ ਅੱਜ ਭਾਰਤ ਬੰਦ ਹੈ, ਇਸ ਲਈ ਬਹੁਤ ਘੱਟ ਲੋਕ ਸੜਕਾਂ ‘ਤੇ ਨਿਕਲੇ। ਫੇਜ਼-11 ਵਿਖੇ ਬੈਠਕ ਮੋਰਚਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੱਟਰਾਂ, ਮਨਿੰਦਰ ਸਿੰਘ ਚਿੱਲਾ, ਇੰਦਰਪਾਲ ਸਿੰਘ ਫੇਜ਼-11, ਜਸਵੰਤ ਸਿੰਘ, ਸੁਖਚੈਨ ਸਿੰਘ ਚਿੱਲਾ, ਰਣਜੀਤ ਪਾਪੜੀ, ਕਾਕਾ ਸਿੰਘ ਕੁੰਭੜਾ, ਅਮਰਜੀਤ ਸਿੰਘ ਕੰਬਾਲੀ, ਲਾਭ ਸਿੰਘ, ਚਰਨ ਸਿੰਘ ਕੰਬਾਲੀ, ਤੇਜਿੰਦਰ ਸਿੰਘ ਕੁੰਭੜਾ, ਹਰਮਿੰਦਰ ਸਿੰਘ, ਪ੍ਰਿਤਪਾਲ ਸਿੰਘ ਕੰਬਾਲਾ, ਗੁਰਮੁਖ ਸਿੰਘ ਕੰਬਾਲਾ ਅਤੇ ਹੋਰ ਕਿਸਾਨ ਨੇਤਾ ਵੱਡੀ ਗਿਣਤੀ ਵਿਚ ਹਾਜ਼ਰ ਸਨ।

Leave a Reply

Your email address will not be published. Required fields are marked *