ਪੰਜਾਬ ਸਰਕਾਰ ਵੱਲੋਂ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਉਲੀਕੀ : ਪ੍ਰਤਾਪ ਸਿੰਘ ਬਾਜਵਾ

bajwa/nawanpunjab.com

ਗੁਰਦਾਸਪੁਰ,18 ਸਤੰਬਰ  (ਦਲਜੀਤ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਾਬਕਾ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਟਵੀਟ ਕਰਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ, ਜਿਸ ਵਿੱਚ ਉਨਾਂ 37 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਪ੍ਰਕਿਿਰਆ ਉਲੀਕੀ ਹੈ। ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨਾਂ ਸਬੰਧਤ ਮੰਤਰੀਆਂ ਨੂੰ ਪੱਕੇ ਕਰਨ ਦੀ ਵਿਉਤਬੰਦੀ ਬਣਾਉਣ ਵਿੱਚ ਕੋਈ ਕਾਨੂੰਨੀ ਪ੍ਰਕਿਿਰਆ ਵਿੱਚ ਦਿੱਕਤ ਨਾ ਆਵੇ, ਇਸ ਲਈ ਨਿਰਦੇਸ਼ ਦਿੱਤੇ ਹਨ ਕਿ ਸਬੰਧਤ ਮੰਤਰੀ ਆਪਣੇ ਅਧੀਨ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਆਪਣੇ ਸੰਕੇਤ ਦੇਣ ਤਾਂ ਜੋ ਉਨਾਂ ਨੂੰ ਪੱਕਾ ਕੀਤਾ ਜਾ ਸਕੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਕਿਸਾਨ ਹਿਤੈਸ਼ੀ ਹੈ। ਅਜੇ 1 ਅਕੂਬਰ ਨੂੰ ਝੋਨੇ ਦੀ ਫ਼ਸਲ ਪੱਕਣ ਦੀ ਆਸ ਨਾਲ ਮੰਡੀਆਂ ਵਿੱਚ ਆਮਦ ਸ਼ੁਰੂ ਹੋਣੀ ਹੈ ਅਤੇ ਖਰੀਦ ਕੀਤੀ ਜਾਣੀ ਹੈ।

ਪੰਜਾਬ ਸਰਕਾਰ ਨੇ ਪਹਿਲਾਂ ਹੀ ਆਪਣੇ ਮਹਿਕਮਾ ਖਰੀਦ ਏਜੰਸੀਆਂ ਪਨਸਪ, ਮਾਰਕਫੈਡ, ਪਨਗ੍ਰੇਨ, ਵੇਅਰਹਾਊਸ ਆਦਿ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਖ੍ਰੀਦਣ ਲਈ ਮੰਡੀਆਂ ਵਿੱਚ ਬਾਰਦਾਨਾ ਤੁਰੰਤ ਪਹੁੰਚਾਉਣ। ਇਸ ਲਈ ਪੂਰੇ ਪੰਜਾਬ ਵਿੱਚ ਜ਼ਿਲਾਂ ਹੈਡ ਕੁਆਟਰਾਂ ਦੀਆਂ ਮੁੱਖ ਮੰਡੀਆਂ ’ਤੇ ਬਾਰਦਾਨਾ ਪਹੁੰਚ ਗਿਆ ਹੈ। ਅੱਜ ਤੱਕ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਸਮੇਂ ਕਿਸਾਨ ਬਾਰਦਾਨਾ ਲੈਣ ਲਈ ਸੜਕਾਂ ’ਤੇ ਉਤਰੇ ਹਨ ਅਤੇ ਧਰਨਾ ਲਗਾਏ ਹਨ ਕਿ ਖਰੀਦ ਏਜੰਸੀਆਂ ਵੱਲੋਂ ਅਜੇ ਤੱਕ ਬਾਰਦਾਨਾ ਨਹੀਂ ਆਇਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਇਸਦੀ ਤਾਜਾ ਮਿਸਾਲ ਪੰਜਾਬ ਦੀਆਂ ਮੰਡੀਆਂ ਤੋਂ ਮਿਲਦੀ ਹੈ।

Leave a Reply

Your email address will not be published. Required fields are marked *