ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਜ਼ਿਮਨੀ ਚੋਣ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਇਕ ਵਾਰ ਮੁੜ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਜ਼ੁਬਾਨੀ ਜੰਗੀ ਹੋਈ। ਰਵਨੀਤ ਬਿੱਟੂ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਗਿੱਦੜਬਾਹਾ ਦੇ ਲੋਕਾਂ ਨੇ ਰਾਜਾ ਵੜਿੰਗ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਹੈ। ਮੇਰਾ ਬਦਲਾ ਪੂਰਾ ਹੋਇਆ। ਮੈਂ ਗਿੱਦੜਬਾਹਾ ’ਚ ਰਾਜਾ ਵੜਿੰਗ ਨੂੰ ਹਰਾਉਣ ਲਈ ਹੀ ਆਇਆ ਸੀ। ਇਕ ਹੋਰ ਵਿਅੰਗ ਕਰਦੇ ਹੋਏ ਬਿੱਟੂ ਨੇ ਕਿਹਾ ਕਿ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਰਾਜਾ ਵੜਿੰਗ ਕਹਿੰਦੇ ਸਨ ਕਿ ਮੇਰੀ ਪਤਨੀ ਸਵੇਰੇ ਛੇ ਵਜੇ ਤਿਆਰ ਹੋ ਕੇ ਚੋਣ ਪ੍ਰਚਾਰ ਲਈ ਚਲੀ ਜਾਂਦੀ ਹੈ ਅਤੇ ਮੇਰੀ ਰੋਟੀ-ਟੁੱਕ ਦਾ ਮੁਸ਼ਕਿਲ ਹੋ ਗਿਆ ਹੈ। ਹੁਣ ਮੈਨੂੰ ਕੋਈ ਰੋਟੀ ਪਕਾਉਣ ਵਾਲੀ ਕੰਮ ’ਤੇ ਰੱਖਣੀ ਪਵੇਗੀ। ਗਿੱਦੜਬਾਹਾ ਦੇ ਲੋਕਾਂਨੇ ਰਾਜੇ ਦੀ ਰਾਣੀ ਨੂੰ ਹਰਾ ਕੇ ਵੜਿੰਗ ਦੀ ਰੋਟੀ ਦਾ ਇੰਤਜ਼ਾਮ ਕਰ ਦਿੱਤਾ ਹੈ। ਹੁਣ ਉਸ ਨੂੰ ਕੰਮ ਵਾਲੀ ਨਹੀਂ ਰੱਖਣੀ ਪਵੇਗੀ।
ਉੱਧਰ, ਬਿੱਟੂ ’ਤੇ ਭੜਕੇ ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਆਪ ਦੀ ਜਿੱਤ ’ਤੇ ਖ਼ੁਸ਼ੀ ਮਨਾ ਰਹੇਹ ਨ। ਬਿੱਟੂ ਨੂੰ ਭਾਜਪਾ ਦੀ ਹਾਰ ’ਤੇ ਮੰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਉਮੀਦਵਾਰ ਨੂੰ ਸਿਰਫ਼ 12 ਹਜ਼ਾਰ ਵੋਟਾਂ ਹੀ ਮਿਲੀਆਂ ਹਨ, ਪਰ ਬਿੱਟੂ ਮੇਰੀ ਹਾਰ ’ਤੇ ਖ਼ੁਸ਼ ਹੈ। ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਹਰਾਉਣ ਵਾਲਾ ਬਿੱਟੂ ਕੌਣ ਹੁੰਦਾ ਹੈ। ਗਿੱਦੜਬਾਹਾ ਦੇ ਲੋਕਾਂ ਨੇ ਜੋ ਫ਼ੈਸਲਾ ਲਿਆ ਹੈ ਮੈਨੂੰ ਮਨਜ਼ੂਰ ਹੈ। ਪਰ ਬਿੱਟੂ ਆਪ ਦੀ ਖੁ਼ਸੀ ’ਚ ਖੁ਼ਸ਼ੀ ਹੈ ਤਾਂ ਇਹ ਸਾਫ਼ ਦਿਸ ਰਿਹਾ ਹੈ ਕਿ ਬਿੱਟੂ ਆਪ ਸਰਕਾਰ ਨਾਲ ਮਿਲੇ ਹੋਏ ਹਨ ਅਤੇ ਬਿੱਟੂ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ੳੂਟ-ਪਟਾਂਗ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿੱਟੂ ਗਿੱਦੜਬਾਹਾ ’ਚ ਮੈਨੂੰ ਨਹੀਂ ਮਨਪ੍ਰੀਤ ਨੂੰ ਹਰਾਉਣ ਆਏ ਸਨ ਜਿਸ ’ਚ ਉਹ ਕਾਮਯਾਬ ਹੋਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਗਿੱਦੜਬਾਹਾ ’ਚ 12 ਦਿਨ ਰਹੇ ਅਤੇ ਭਾਜਪਾ ਨੂੰ ਵੀ 12 ਹਜ਼ਾਰ ਵੋਟਾਂ ਮਿਲੀਆਂ। ਹੁਣ ਮੈ ਇਹ ਪੁੱਛਣਾ ਚਾਹੁੰਦਾ ਹਾਂਕਿ ਇਹ 12 ਹਜ਼ਾਰ ਵੋਟਾਂ ਕਿਸ ਦੇ ਕਹਿਣ ’ਤੇ ਪਈਆਂ। ਬਿੱਟੂ ਦੇ ਜਾਂ ਮਨਪ੍ਰੀਤ ਬਾਦਲ ਦੇ ਕਹਿਣ ’ਤੇ। ਬਿੱਟੂ ਕਿਸਾਨਾਂ ਖ਼ਿਲਾਫ਼ ਬੋਲੇ। ਭਾਜਪਾ ਦੀ ਹਾਰ ਦਾ ਜ਼ਿੰਮਾ ਕੌਣ ਲਵੇਗਾ। ਇਕ ਸਵਾਲ ਦੇ ਜਵਾਬ ’ਚ ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਮੰਦਬੁੱਧੀ ਹੈ। ਉਹ ਕੁਝਵੀ ਕਹਿ ਸਕਦਾ ਹੈ। ਉਸ ਨੂੰ ਬੋਲਣ ਤੋਂ ਪਹਿਲਾਂ ਕੁਝ ਸਮਝ ਨਹੀਂ ਆਉਂਦਾ।