ਨਵੀਂ ਦਿੱਲੀ, 15 ਸਤੰਬਰ (ਦਲਜੀਤ ਸਿੰਘ)- ਯੂਪੀ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੈ। ਅਜਿਹੇ ‘ਚ ਲੀਡਰਾਂ ਦੇ ਵਿਚ ਜ਼ੁਬਾਨੀ ਜੰਗ ਹੋਰ ਤੇਜ਼ ਹੋ ਗਈ ਹੈ। ਇਸ ਦਰਮਿਆਨ ‘ਅੱਬਾ ਜਾਨ’ ਸ਼ਬਦ ਤੋਂ ਬਾਅਦ ਹੁਣ ‘ਚਾਚਾ ਜਾਨ’ ਚਰਚਾ ‘ਚ ਹਨ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ‘ਚਾਚਾ ਜਾਨ’ ਸ਼ਬਦ ਦਾ ਇਸਤੇਮਾਲ ਕੀਤਾ ਹੈ। ਟਿਕੈਤ ਨੇ ਏਆਈਐਮਆਈਐਮ ਮੁਖੀ ਅਸਦੁਦੀਨ ਉਵੈਸੀ ਨੂੰ ਬਜੇਪੀ ਦਾ ‘ਚਾਚਾ ਜਾਨ’ ਕਿਹਾ ਹੈ।
ਦਰਅਸਲ ਟਿਕੈਤ ਬਾਗਪਤ ‘ਚ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਟਿਕੈਤ ਨੇ ਬੀਜੇਪੀ ‘ਤੇ ਜ਼ਬਰਦਸਤ ਹਮਲਾ ਬੋਲਿਆ। ਟਿਕੈਤ ਨੇ ਕਿਹਾ, ‘ਬੀਜੇਪੀ ਦੇ ‘ਚਾਚਾ ਜਾਨ’ ਅਸਦੁਦੀਨ ਉਵੈਸੀ ਯੂਪੀ ਆ ਗਏ ਹਨ। ਜੇਕਰ ਓਵੈਸੀ ਬੀਜੇਪੀ ਨੂੰ ਗਾਲ਼ ਵੀ ਕੱਢਣਗੇ ਤਾਂ ਵੀ ਉਨ੍ਹਾਂ ‘ਤੇ ਕੋਈ ਕੇਸ ਦਰਜ ਨਹੀਂ ਹੋਵੇਗਾ ਕਿਉਂਕਿ ਬੀਜੇਪੀ ਤੇ ਓਵੈਸੀ ਇਕ ਹੀ ਟੀਮ ਹੈ।’