ਹੁਸ਼ਿਆਰਪੁਰ-ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਟੋਡਰਪੁਰ ਵਿਖੇ ਉਸ ਸਮੇਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਹਲਕੇ ਵਿਚ ਉਨ੍ਹਾਂ ਦੇ ਪ੍ਰਮੁੱਖ ਆਗੂਆਂ ਬਲਵਿੰਦਰ ਸਿੰਘ ਢਿੱਲੋਂ (ਟੋਡਰਪੁਰ), ਹਰਦੀਪ ਸਿੰਘ ਸਰਪੰਚ (ਬਾਹੋਵਾਲ), ਸੁਖਦੇਵ ਸਿੰਘ ਸਰਪੰਚ (ਬੰਬੇਲੀ) ਆਦਿ ਨੇ ਆਪਣੇ 200 ਦੇ ਲਗਭਗ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਡਾ. ਇਸ਼ਾਂਕ ਦੇ ਹੱਕ ਵਿਚ ਨਾਅਰਾ ਬੁਲੰਦ ਕੀਤਾ।
ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਡਾ. ਇਸ਼ਾਂਕ ਨੂੰ ਪੂਰਨ ਸਮੱਰਥਨ ਦੇਣ ਦਾ ਮਨ ਬਣਾਇਆ ਹੈ ਅਤੇ ਕਾਂਗਰਸ ਅਤੇ ਭਾਤਪਾ ਨੂੰ ਤਾਂ ਵੋਟ ਪਾਉਣ ਦਾ ਸਵਾਲ ਹੀ ਨਹੀਂ ਉੱਠਦਾ। ਇਸ ਮੌਕੇ ਜਗਤਾਰ ਸਿੰਘ ਪਰਮਾਰ, ਦਵਿੰਦਰ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ, ਬੱਬੀ ਸੈਣੀ, ਬਲਵੀਰ ਸਿੰਘ, ਅੰਮ੍ਰਿਤ ਸਿੰਘ ਬੱਬੀ, ਮੇਜਰ ਸਿੰਘ, ਅਮਰਜੀਤ ਸਿੰਘ, ਕਾਬਲ ਰਾਮ, ਦਾਰਾ ਰਾਮ, ਜਸਵੀਰ ਸਿੰਘ, ਸੁਰਿੰਦਰ ਪਾਲ, ਚਰਨ ਸਿੰਘ, ਰਮੇਸ਼ ਕੁਮਾਰ, ਨਵਦੀਪ ਸਿੰਘ, ਗੋਵਿੰਦਰ ਸਿੰਘ, ਮਲਕੀਤ ਸਿੰਘ, ਵੇਦ ਪ੍ਰਕਾਸ਼, ਇਕਬਾਲ ਸਿੰਘ, ਪਵਿੱਤਰ ਸਿੰਘ, ਤੇਜਵਿੰਦਰ ਸਿੰਘ, ਹਰਭਜਨ ਸਿੰਘ (ਸ਼ੇਰਪੁਰ), ਇਕਓਂਕਾਰ ਸਿੰਘ (ਸ਼ੇਰਪੁਰ), ਤਲਵਿੰਦਰ ਸਿੰਘ (ਸ਼ੇਰਪੁਰ) ਤੇ ਜਗਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ।