ਨਵਾਂਸ਼ਹਿਰ : ਸ਼ਨਿਚਰਵਾਰ ਸਵੇਰੇ ਥਾਣਾ ਸਦਰ ਨਵਾਂਸ਼ਹਿਰ ਅਧੀਨ ਪੈਂਦੇ ਪਿੰਡ ਜਾਡਲਾ ਦੇ ਨੈਸ਼ਨਲ ਹਾਈਵੇ ਉਪਰ ਇੱਕ ਨਿੱਜੀ ਕੰਪਨੀ ਦੀ ਟੂਰਿਸਟ ਬੱਸ ਦੇ ਪਲਟ ਜਾਣ ਕਾਰਨ ਬੱਸ ਵਿੱਚ ਬੈਠੀਆਂ ਕ੍ਰੀਬ 20 ਸਵਾਰੀਆ ਦੇ ਸੱਟਾ ਲੱਗਣ ਦਾ ਸਮਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਟੂਰਿਸਟ ਹਰੀਦਸ ਬੱਸ ਜਿਸ ਦਾ ਰਜਿਸਟਰੇਸ਼ਨ ਨੰਬਰ ਏਆਰ11ਡੀ-0033 ਜਿਸ ਨੂੰ ਬਿਕਰਮ ਵਾਸੀ ਰਾਜਸਥਾਨ ਨਾਮੀ ਚਾਲਕ ਚਲਾ ਰਿਹਾ ਸੀ। ਜਿਹੜੀ ਕਿ ਜੈਪੁਰ ਤੋਂ ਜੰਮ ਨੂੰ ਜਾ ਰਹੀ ਸੀ ਤੇ ਜਦ ਉਹ ਪਿੰਡ ਜਾਡਲਾ ਦੇ ਨੈਸ਼ਨਲ ਹਾਈਵੇ ਉਪਰ ਪੁੱਜੀ ਤਾਂ ਅਚਾਨਕ ਅੱਗੇ ਆਏ ਇਕ ਮੋਟਰਸਾਈਕਲ ਚਾਲਕ ਨੂੰ ਬਚਾਉਂਦਿਆਂ ਬੱਸ ਦਾ ਸੰਤੁਲਨ ਵਿਗੜ ਗਿਆ।
ਵੇਖਦੇ ਹੀ ਵੇਖਦੇ ਬੱਸ ਦੂਜੀ ਸਾਇਡ ਮੁੜ ਕੇ ਪਲਟ ਗਈ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਰੂਟ ਨੰਬਰ 88402 ਦੇ ਇੰਚਾਰਜ ਏਐਸਆਈ ਜਸਵਿੰਦਰ ਸਿੰਘ ਸਮੇਤ ਪਾਰਟੀ ਮੌਕੇ ‘ਤੇ ਪੁੱਜੇ ਜਿਨ੍ਹਾਂ ਵਲੋਂ ਲੋਕਾਂ ਦੀ ਮਦਦ ਨਾਲ ਬੱਸ ‘ਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਜਿਨ੍ਹਾਂ ਸਵਾਰੀਆਂ ਦੇ ਜ਼ਿਆਦਾ ਸੱਟਾਂ ਲੱਗੀਆਂ ਸਨ, ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਾਇਆ ਗਿਆ ਤੇ ਕੁਝ ਨੂੰ ਉੱਥੇ ਹੀ ਫਸਟਏਡ ਦਿੱਤੀ ਗਈ। ਇਸ ਮੌਕੇ ਉਨ੍ਹਾਂ ਵਲੋਂ ਬੱਸ ਨੂੰ ਸਾਈਡ ਕਰ ਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 20 ਸਵਾਰੀਆਂ ਦੇ ਸੱਟਾਂ ਲੱਗੀਆਂ ਜਦਕਿ ਬਾਕੀ ਸਵਾਰੀਆਂ ਦਾ ਬਚਾਅ ਰਿਹਾ।