ਵਾਸ਼ਿੰਗਟਨ, 14 ਸਤੰਬਰ – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਆਪਣਾ ਕੀ ਕਿਰਦਾਰ ਨਿਭਾਏਗਾ, ਇਸ ਨੂੰ ਵੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਅਮਰੀਕੀ ਫ਼ੌਜੀਆਂ ਦੇ ਨਿਕਲਣ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਲੰਬੇ ਵਕਤ ਤੱਕ ਰਹਿਣ ਨਾਲ ਕੁਝ ਨਹੀਂ ਬਦਲਣਾ ਸੀ। ਇਸ ਦੇ ਨਾਲ ਹੀ ਬਲੰਿਕਨ ਨੇ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਅੱਗੇ ਪਾਕਿਸਤਾਨ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੇਖਿਆ ਜਾਵੇਗਾ ਕਿ 20 ਸਾਲਾਂ ਵਿਚ ਪਾਕਿਸਤਾਨ ਨੇ ਕੀ ਭੂਮਿਕਾ ਨਿਭਾਈ ਤੇ ਆਉਣ ਵਾਲੇ ਸਮੇਂ ਵਿਚ ਅਮਰੀਕਾ ਕੀ ਕਰੇਗਾ, ਇਹ ਵੇਖਿਆ ਜਾਵੇਗਾ। ਬਲੰਿਕਨ ਨੇ ਕਿਹਾ ਕਿ ਪਾਕਿਸਤਾਨ ਅਫ਼ਗਾਨਿਸਤਾਨ ਦੇ ਭਵਿੱਖ ਨੂੰ ਲੈ ਕੇ ਲਗਾਤਾਰ ਇਕ ਘੇਰਾਬੰਦੀ ਕਰਨ ਵਿਚ ਲੱਗਾ ਰਿਹਾ ਹੈ, ਇਹ ਉਹੀ ਹੈ ਜੋ ਤਾਲਿਬਾਨ ਦੇ ਮੈਂਬਰਾਂ ਨੂੰ ਪਨਾਹ ਦੇਣ ਵਿਚ ਸ਼ਾਮਲ ਰਿਹਾ ਹੈ ਅਤੇ ਇਹ ਉਹੀ ਹੈ ਜੋ ਅੱਤਵਾਦ ਖ਼ਿਲਾਫ਼ ਮੁਹਿੰਮਾਂ ਵਿਚ ਅਮਰੀਕਾ ਨਾਲ ਕਈ ਮੌਕਿਆਂ ‘ਤੇ ਸਹਿਯੋਗ ‘ਚ ਸ਼ਾਮਲ ਰਿਹਾ ਹੈ।
Related Posts
ਭਾਜਪਾ ਆਗੂਆਂ ਨਾਲ ਤਸਵੀਰ ਵਾਇਰਲ ਹੋਣ ਮਗਰੋਂ ਬਰਖ਼ਾਸਤ ਪੁਲਸ ਮੁਲਾਜ਼ਮ ਪਿੰਕੀ ਨੇ ਦਿੱਤੀ ਸਫ਼ਾਈ
ਜਲੰਧਰ,19 ਅਕਤੂਬਰ (ਦਲਜੀਤ ਸਿੰਘ)- ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਹੋਰ ਭਾਜਪਾ ਆਗੂਆਂ ਤੇ ਸਿੰਘੂ ਬਾਰਡਰ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ…
Mohali RPG attack case: ਪੰਜਾਬ ਪੁਲਿਸ ਨੇ ਅੱਤਵਾਦੀ ਲਖਬੀਰ ਲੰਡਾ ਦੇ ਕਰੀਬੀ ਗੁਰਪਿੰਦਰ ਬਿੰਦੂ ਨੂੰ ਕੀਤਾ ਗ੍ਰਿਫਤਾਰ
ਐੱਸਏਐੱਸ ਨਗਰ :: ਪੰਜਾਬ ਪੁਲਿਸ ਨੇ 2022 ਦੇ ਮੋਹਾਲੀ ਆਰਪੀਜੀ ਹਮਲੇ ਦੇ ਇੱਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।…
ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇ ਕਮੀਸ਼ਨ ਏਜੰਟ ਦਾ ਚਲਾਨ ਅਦਾਲਤ ’ਚ ਪੇਸ਼
ਲੁਧਿਆਣਾ- ਪੰਜਾਬ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇਲੂ ਰਾਮ ਅਤੇ ਕਮਿਸ਼ਨ ਏਜੰਟ ਕ੍ਰਿਸ਼ਨ ਲਾਲ ਖ਼ਿਲਾਫ਼ ਵਧੀਕ ਜ਼ਿਲ੍ਹਾ…