ਸੁਨਾਮ : ਪੰਜਾਬ ਅੰਦਰ ਝੋਨੇ ਦੀ ਖ਼ਰੀਦ ਨਾ ਹੋਣ ਤੋਂ ਨਾਰਾਜ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਵੱਡੇ ਸੰਘਰਸ਼ ਦਾ ਐਲਾਨ ਕੀਤਾ ਹੈ। ਜਥੇਬੰਦੀ ਵੀਰਵਾਰ ਤੋਂ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਪਰਚੀ ਮੁਕਤ ਕਰਵਾਕੇ ਸੰਘਰਸ਼ ਸ਼ੁਰੂ ਕਰੇਗੀ। ਸ਼ੁੱਕਰਵਾਰ ਤੋਂ ‘ਆਪ’ ਵਿਧਾਇਕਾਂ, ਮੰਤਰੀਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਪੱਕੇ ਮੋਰਚੇ ਲਾਉਣ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀਕਲਾਂ ਅਤੇ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਦੇ ਸੁਚਾਰੂ ਪ੍ਰਬੰਧ ਨਾ ਕੀਤੇ ਜਾਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹੀਆਂ ਹਨ। ਬੇਹੱਦ ਔਕੜਾਂ ਦਾ ਸਾਹਮਣਾ ਕਰਕੇ ਕਿਸਾਨ ਖੇਤੀ ਧੰਦੇ ਨੂੰ ਕਰ ਰਿਹਾ ਹੈ ਬਾਵਜੂਦ ਇਸਦੇ ਕਿਸਾਨਾਂ ਦੀਆਂ ਫ਼ਸਲਾਂ ਮੰਡੀਆਂ ਵਿੱਚ ਰੁਲ ਰਹੀਆਂ ਹਨ।
Related Posts
ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਤੀਜੇ ਦਿਨ ਵੀ ਹੰਗਾਮਾ, ਹੱਥੋਪਾਈ ‘ਤੇ ਉਤਰੇ ਵਿਧਾਇਕ; ਧਾਰਾ 370 ਨੂੰ ਲੈ ਕੇ ਸੰਗਰਾਮ ਸ਼ੁਰੂ
ਸ੍ਰੀਨਗਰ : ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਤੀਜੇ ਦਿਨ ਵੀ ਹੰਗਾਮਾ ਜਾਰੀ ਹੈ। ਵਿਸ਼ੇਸ਼ ਦਰਜੇ ਦੇ ਪ੍ਰਸਤਾਵ ਨੂੰ ਲੈ ਕੇ ਇਕ…
ਪੰਜਾਬ ਦੇ ਲੋਕਾਂ ਲਈ ਮਹਿੰਗਾਈ ਦਾ ਵੱਡਾ ਝਟਕਾ, ਹੁਣ Verka ਕੰਪਨੀ ਨੇ ਵਧਾਏ ਦੁੱਧ ਦੇ ਭਾਅ
ਚੰਡੀਗੜ੍ਹ – ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿਚ ਮਦਰ ਡੇਅਰੀ ਅਤੇ ਅਮੂਲ ਵਲੋਂ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰਨ…
ਪੰਜ ਥਰਮਲਾਂ ਦੇ 15 ’ਚੋਂ 6 ਯੂਨਿਟ ਬੰਦ, 2650 ਮੈਗਾਵਾਟ ਬਿਜਲੀ ਉਤਪਾਦਨ ਠੱਪ, ਬਾਹਰੋਂ ਖਰੀਦਣੀ ਪਈ 18.34 ਕਰੋੜ ਦੀ ਬਿਜਲੀ
ਪਟਿਆਲਾ: ਪੰਜਾਬ ਵਿਚ ਮੌਜੂਦ ਪੰਜ ਥਰਮਲਾਂ ਦੇ 15 ਵਿਚੋਂ 06 ਯੂਨਿਟ ਬੰਦ ਹੋ ਗਏ। ਸੋਮਵਾਰ ਨੂੰ ਬੰਦ ਹੋਏ ਇਨਾ ਯੂਨਿਟਾਂ…