ਪਟਿਆਲਾ – ਪਟਿਆਲਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਥੇ ਸ਼ਾਦੀਪੁਰ ਖੁਡਾ ਦੇ ਪੋਲਿੰਗ ਬੂਥ ਤੋਂ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਬੈਲੇਟ ਬਾਕਸ ਚੁੱਕ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਕੁਝ ਦੇਰ ਬਾਅਦ ਇਹ ਬੈਲੇਟ ਬਾਕਸ ਪੋਲਿੰਗ ਬੂਥ ਦੇ ਨੇੜਲੇ ਖੇਤਾਂ ‘ਚ ਡਿੱਗਾ ਪਿਆ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਪੋਲਿੰਗ 20-25 ਦੇ ਕਰੀਬ ਅਣਪਛਾਤੇ ਨੌਜਵਾਨ ਆਏ ਜਿਨ੍ਹਾਂ ਨੇ ਮੌਕੇ ਹੰਗਾਮਾ ਕੀਤਾ ਅਤੇ ਇਸ ਦੌਰਾਨ ਇਹ ਨੌਜਵਾਨ ਪੋਲਿੰਗ ਬੂਥ ‘ਚ ਪਿਆ ਬੈਲੇਟ ਬਾਕਸ ਚੁੱਕ ਭੱਜ ਨਿਕਲੇ।
ਪੋਲਿੰਗ ਬੂਥ ਅੰਦਰੋਂ ਬੈਲੇਟ ਬਾਕਸ ਹੀ ਲੈ ਭੱਜੇ ਨੌਜਵਾਨ
