ਡੇਰਾ ਬਾਬਾ ਨਾਨਕ : ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਸਵਾ ਦੋ ਸੌ ਤੋਂ ਵੱਧ ਪਿੰਡਾਂ ਵਿੱਚ ਪੰਚਾਇਤੀ ਵੋਟਾਂ ਪਾਉਣ ਲਈ ਪਿੰਡਾਂ ਦੇ ਸਕੂਲਾਂ ਵਿੱਚ ਬਣਾਏ ਗਏ ਪੋਲਿੰਗ ਬੂਥਾਂ ਵਿੱਚ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਲੱਗ ਕੇ ਵੋਟਰ ਆਪਣੀ ਵੋਟ ਦਾ ਅਧਿਕਾਰ ਇਸਤੇਮਾਲ ਕਰਨ ਲਈ ਬੇਸਬਰੀ ਦਾ ਇੰਤਜ਼ਾਰ ਕਰ ਰਹੇ ਹਨ । ਵਿਧਾਨ ਸਭਾ ਹਲਕਾ ਤੇ ਬਲਾਕ ਡੇਰਾ ਬਾਬਾ ਨਾਨਕ ਬਲਾਕ ਅਤੇ ਕਲਾਨੌਰ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਤਾਂ ਵੇਖਿਆ ਤਾਂ ਬੂਥਾਂ ਤੇ ਵੋਟ ਪਾਉਣ ਵਾਲੇ ਵੋਟਰਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਖੜੇ ਵੋਟਰ ਆਪਣੀ ਵੋਟ ਪਾਉਣ ਦਾ ਇੰਤਜ਼ਾਰ ਕਰ ਸਨ। ਇਸ ਮੌਕੇ ਤੇ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਹੋਏ ਹਨ। ਇਸ ਮੌਕੇ ਤੇ ਪੋਲਿੰਗ ਬੂਥਾਂ ਤੇ ਤਾਇਨਾਤ ਰਿਟਰਨਿੰਗ ਅਫਸਰ ਨਾਲ ਗੱਲਬਾਤ ਕੀਤੀ ਦੋਨਾਂ ਕਿਹਾ ਕਿ 8 ਵਜੇ ਤੋਂ ਲੈ ਕੇ 9 ਵਜੇ ਤੱਕ 65 ਤੋਂ 70 ਤੱਕ ਵੋਟਾਂ ਪੋਲ ਹੋ ਚੁੱਕੀਆਂ ਹਨ।
Related Posts
ਫਿਰ ਅਸਫ਼ਲ ਹੋਈਆਂ ਪਾਕਿ ਦੀਆਂ ਨਾਪਾਕ ਕੋਸ਼ਿਸ਼ਾਂ, ਫਾਜ਼ਿਲਕਾ ‘ਚ 13 ਕਰੋੜ ਦੀ ਹੈਰੋਇਨ ਤੇ ਬਲਿੰਕਰ ਡਿਵਾਈਸ ਬਰਾਮਦ
ਫਾਜ਼ਿਲਕਾ- ਸਰਹੱਦ ਪਾਰ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਬੀ. ਐੱਸ.…
ਆਮ ਆਦਮੀ ਪਾਰਟੀ (ਆਪ) ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਅਹਿਮ ਬੈਠਕ ਭਲਕੇ
ਚੰਡੀਗੜ੍ਹ, 15 ਜੁਲਾਈ-ਆਮ ਆਦਮੀ ਪਾਰਟੀ (ਆਪ) ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਅਹਿਮ ਬੈਠਕ ਭਲਕੇ 16 ਜੁਲਾਈ ਨੂੰ ਹੋ ਰਹੀ…
ਗਲਵਾਨ ਦੇ ਸ਼ਹੀਦਾਂ ਨੂੰ ਸਨਮਾਨ
ਨਵੀਂ ਦਿੱਲੀ, 23 ਨਵੰਬਰ (ਦਲਜੀਤ ਸਿੰਘ)- ਰਾਸ਼ਟਰਪਤੀ ਭਵਨ ਵਿਚ ਗਲਵਾਨ ਦੇ ਸ਼ਹੀਦਾਂ ਨੂੰ ਸਨਮਾਨ ਦਿੱਤਾ ਗਿਆ | ਗਲਵਾਨ ਘਾਟੀ ਵਿਚ…