ਡੇਰਾ ਬਾਬਾ ਨਾਨਕ : ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਸਵਾ ਦੋ ਸੌ ਤੋਂ ਵੱਧ ਪਿੰਡਾਂ ਵਿੱਚ ਪੰਚਾਇਤੀ ਵੋਟਾਂ ਪਾਉਣ ਲਈ ਪਿੰਡਾਂ ਦੇ ਸਕੂਲਾਂ ਵਿੱਚ ਬਣਾਏ ਗਏ ਪੋਲਿੰਗ ਬੂਥਾਂ ਵਿੱਚ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਲੱਗ ਕੇ ਵੋਟਰ ਆਪਣੀ ਵੋਟ ਦਾ ਅਧਿਕਾਰ ਇਸਤੇਮਾਲ ਕਰਨ ਲਈ ਬੇਸਬਰੀ ਦਾ ਇੰਤਜ਼ਾਰ ਕਰ ਰਹੇ ਹਨ । ਵਿਧਾਨ ਸਭਾ ਹਲਕਾ ਤੇ ਬਲਾਕ ਡੇਰਾ ਬਾਬਾ ਨਾਨਕ ਬਲਾਕ ਅਤੇ ਕਲਾਨੌਰ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਤਾਂ ਵੇਖਿਆ ਤਾਂ ਬੂਥਾਂ ਤੇ ਵੋਟ ਪਾਉਣ ਵਾਲੇ ਵੋਟਰਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਖੜੇ ਵੋਟਰ ਆਪਣੀ ਵੋਟ ਪਾਉਣ ਦਾ ਇੰਤਜ਼ਾਰ ਕਰ ਸਨ। ਇਸ ਮੌਕੇ ਤੇ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਹੋਏ ਹਨ। ਇਸ ਮੌਕੇ ਤੇ ਪੋਲਿੰਗ ਬੂਥਾਂ ਤੇ ਤਾਇਨਾਤ ਰਿਟਰਨਿੰਗ ਅਫਸਰ ਨਾਲ ਗੱਲਬਾਤ ਕੀਤੀ ਦੋਨਾਂ ਕਿਹਾ ਕਿ 8 ਵਜੇ ਤੋਂ ਲੈ ਕੇ 9 ਵਜੇ ਤੱਕ 65 ਤੋਂ 70 ਤੱਕ ਵੋਟਾਂ ਪੋਲ ਹੋ ਚੁੱਕੀਆਂ ਹਨ।
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ‘ਚ ਪੋਲਿੰਗ ਬੂਥਾਂ ਤੇ ਲੱਗੀਆਂ ਲੰਮੀਆਂ – ਲੰਮੀਆਂ ਲਾਈਨਾਂ, ਵੋਟਰਾਂ ਵਿੱਚ ਸਰਪੰਚ ਬਣਾਉਣ ਪ੍ਰਤੀ ਭਾਰੀ ਉਤਸ਼ਾਹ
