ਅੰਮ੍ਰਿਤਸਰ : ਜਿਆਦਾਤਰ ਵਿਵਾਦਾਂ ਵਿੱਚ ਘਿਰੇ ਜਲੰਧਰ ਦੇ ਕੁਲ੍ਹੜ-ਪੀਜ਼ਾ ਜੋੜੇ ਅਗਲੇ ਇੱਕ-ਦੋ ਦਿਨਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਮਿਲ ਸਕਦੇ ਹਨ। ਕੁਲ੍ਹੜ ਪੀਜ਼ਾ ਜੋੜੇ ਦੇ ਸਹਿਜ ਅਰੋੜਾ ਨੇ ਜਥੇਦਾਰ ਰਘਬੀਰ ਸਿੰਘ ਨੂੰ ਮਿਲ ਕੇ ਜਾਣਨਾ ਚਾਹੁੰਦੇ ਹਨ ਕਿ ਉਹ ਦਸਤਾਰ ਪਹਿਨ ਸਕਦੇ ਹਨ ਜਾਂ ਨਹੀਂ? ਉਹ ਨਿਹੰਗਾਂ ਤੋਂ ਆਪਣੀ ਜਾਨ ਨੂੰ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਜਥੇਦਾਰ ਨੂੰ ਸੁਰੱਖਿਆ ਦੇਣ ਦੀ ਅਪੀਲ ਵੀ ਕਰੇਗਾ।
ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਜੋੜੇ ਨੇ ਦੱਸਿਆ ਕਿ ਨਿਹੰਗ ਮੁਖੀ ਬਾਬਾ ਮਾਨ ਸਿੰਘ ਪਿਛਲੇ ਇਕ ਹਫ਼ਤੇ ‘ਚ ਦੋ ਵਾਰ ਜਲੰਧਰ ‘ਚ ਉਨ੍ਹਾਂ ਦੇ ਰੈਸਟੋਰੈਂਟ ‘ਚ ਆਏ ਸਨ ਅਤੇ ਉਨ੍ਹਾਂ ਨੂੰ ਪੱਗ ਉਤਾਰਨ ਦੀ ਧਮਕੀ ਦਿੱਤੀ ਸੀ। ਅਜਿਹੀ ਸਥਿਤੀ ਵਿੱਚ ਸਿੱਖ ਹੋਣ ਦੇ ਨਾਤੇ ਉਸ ਨੂੰ ਦਸਤਾਰ ਸਜਾਉਣ ਦਾ ਅਧਿਕਾਰ ਹੈ ਜਾਂ ਨਹੀਂ, ਉਹ ਜਥੇਦਾਰ ਨੂੰ ਅਪੀਲ ਕਰਨਗੇ।