ਅੰਮ੍ਰਿਤਸਰ ’ਚ ਹੋਈ ਬਰਸਾਤ, ਗੁਰੂ ਨਗਰੀ ਦੀਆਂ ਸੜਕਾਂ ਨੇ ਧਾਰਨ ਕੀਤਾ ਝੀਲਾਂ ਦਾ ਰੂਪ

asr/nawanpaunajb.com

ਅੰਮ੍ਰਿਤਸਰ, 10 ਸਤੰਬਰ (ਦਲਜੀਤ ਸਿੰਘ)-  ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੁੰਮਸ ਹੋਇਆ ਪਿਆ ਸੀ, ਜਿਸ ਕਾਰਨ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਸੀ। ਹੁੰਮਸ ਹੋਣ ਕਾਰਨ ਲੋਕਾਂ ਦੀ ਹਾਲਤ ਬਹੁਤ ਖ਼ਰਾਬ ਸੀ। ਗੁਰੂ ਨਗਰੀ ’ਚ ਅੱਜ ਸਵੇਰੇ ਕਰੀਬ 6 ਵਜੇ ਤੋਂ ਭਾਰੀ ਬਰਸਾਤ ਹੋਣੀ ਸ਼ੁਰੂ ਹੋ ਗਈ |

ਜਿਸ ਕਾਰਨ ਗੁਰੂ ਨਗਰੀ ਦੀਆਂ ਸੜਕਾਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ। ਸੜਕਾਂ ’ਤੇ ਵੱਡੀ ਮਾਤਰਾ ’ਚ ਪਾਣੀ ਇੱਕਠਾ ਹੋ ਗਿਆ, ਜਿਸ ਕਾਰਨ ਕੰਮ ’ਤੇ ਜਾਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Leave a Reply

Your email address will not be published. Required fields are marked *