ਜੰਮੂ, ਆਮ ਆਦਮੀ ਪਾਰਟੀ ਨੂੰ ਜੰਮੂ-ਕਸ਼ਮੀਰ ’ਚ ਖਾਤਾ ਖੋਲ੍ਹਣ ਨਾਲ ਕੁਝ ਰਾਹਤ ਮਿਲੀ ਹੈ। ਪਾਰਟੀ ਦੇ ਮਹਿਰਾਜ ਮਲਿਕ ਨੇ ਜੰਮੂ ਖੇਤਰ ਦੀ ਡੋਡਾ ਸੀਟ ਤੋਂ ਆਪਣੇ ਨੇੜਲੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਗਜੈ ਸਿੰਘ ਰਾਣਾ ਨੂੰ 4,470 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਮਲਿਕ ਨੂੰ 22,944 ਵੋਟਾਂ ਮਿਲੀਆਂ ਸਨ, ਰਾਣਾ 18,174 ਵੋਟਾਂ ਨਾਲ ਦੂਜੇ ਸਥਾਨ ’ਤੇ ਅਤੇ ਨੈਸ਼ਨਲ ਕਾਨਫਰੰਸ ਦੇ ਖਾਲਿਦ ਨਜੀਬ ਸੁਹਰਾਵਰਦੀ 12,975 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਪਾਰਟੀ ਦੇ ਉਮੀਦਵਾਰ ਦੀ ਜਿੱਤ ਦਾ ਸੁਆਗਤ ਕੀਤਾ।
Related Posts
ਪੰਜਾਬ ਪੁਲਿਸ ਦਾ ਵੱਡੀ ਕਾਰਵਾਈ, ਹੁਸ਼ਿਆਰਪੁਰ ਤੋਂ ਤਿੰਨ ਗੈਂਗਸਟਰ ਗ੍ਰਿਫਤਾਰ, ਗਊਸ਼ਾਲਾ ਬਾਜ਼ਾਰ ਦਾ ਇਲਾਕਾ ਛਾਉਣੀ ‘ਚ ਤਬਦੀਲ
ਹੁਸ਼ਿਆਰਪੁਰ : ਇਸ ਵਕਤ ਦੀ ਵੱਡੀ ਖਬਰ ਹੁਸਿ਼ਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸਿ਼ਆਰਪੁਰ ਦੇ ਬੇਹੱਦ ਭੀੜ ਭੜੱਕੇ…
ਹਾਈ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਲਈ ਜਾਰੀ ਕੀਤੇ ਹੁਕਮ
ਚੰਡੀਗੜ੍ਹ- ਸੂਬੇ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਵਿਚ ਆ ਰਹੀਆਂ ਸਮੱਸਿਆਵਾਂ ਦਾ ਮਾਮਲਾ ਹਾਈ ਕੋਰਟ ਵਿਚ ਪਹੁੰਚ ਗਿਆ ਹੈ।…
ਪੰਜਾਬੀ ਭਾਸ਼ਾ ਨਾਲ ਧੱਕਾ ਕਿਵੇਂ – ਕੀ ਕਰਨਾ ਲੋੜੀਏ ?
ਪਿਛਲੇ ਕੁਝ ਸਮੇ ਤੋਂ ਜਦ ਤੋਂ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਪੰਜਾਬੀ ਅਤੇ ਹੋਰ ਖੇਤਰੀ ਭਾਸ਼ਾਵਾਂ ਨੂੰ ਦਸਵੀਂ ਅਤੇ ਬਾਰਵੀਂ…