ਜੰਮੂ, ਆਮ ਆਦਮੀ ਪਾਰਟੀ ਨੂੰ ਜੰਮੂ-ਕਸ਼ਮੀਰ ’ਚ ਖਾਤਾ ਖੋਲ੍ਹਣ ਨਾਲ ਕੁਝ ਰਾਹਤ ਮਿਲੀ ਹੈ। ਪਾਰਟੀ ਦੇ ਮਹਿਰਾਜ ਮਲਿਕ ਨੇ ਜੰਮੂ ਖੇਤਰ ਦੀ ਡੋਡਾ ਸੀਟ ਤੋਂ ਆਪਣੇ ਨੇੜਲੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਗਜੈ ਸਿੰਘ ਰਾਣਾ ਨੂੰ 4,470 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਮਲਿਕ ਨੂੰ 22,944 ਵੋਟਾਂ ਮਿਲੀਆਂ ਸਨ, ਰਾਣਾ 18,174 ਵੋਟਾਂ ਨਾਲ ਦੂਜੇ ਸਥਾਨ ’ਤੇ ਅਤੇ ਨੈਸ਼ਨਲ ਕਾਨਫਰੰਸ ਦੇ ਖਾਲਿਦ ਨਜੀਬ ਸੁਹਰਾਵਰਦੀ 12,975 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਪਾਰਟੀ ਦੇ ਉਮੀਦਵਾਰ ਦੀ ਜਿੱਤ ਦਾ ਸੁਆਗਤ ਕੀਤਾ।
Jammu Kashmir Election Results 2024: ‘ਆਪ’ ਨੇ ਜੰਮੂ-ਕਸ਼ਮੀਰ ‘ਚ ਖਾਤਾ ਖੋਲ੍ਹਿਆ
