ਚੰਡੀਗੜ੍ਹ: ਨਰਾਤੇ ਸ਼ੁਰੂ ਹੋਣ ਤੋਂ ਬਾਅਦ ਫਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਸਮਾਨ ਛੂਹ ਰਹੀਆਂ ਕੀਮਤਾਂ ਨੇ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਰਸੋਈ ਦੇ ਖਰਚੇ ਪ੍ਰਤੀ ਹਫਤੇ 50 ਫੀਸਦੀ ਵਧੇ ਹਨ। ਸਭ ਤੋਂ ਵੱਧ ਵਾਧਾ ਟਮਾਟਰ ਦੀ ਕੀਮਤ ’ਚ ਹੋਇਆ ਹੈ। ਟਮਾਟਰ ਦਾ ਭਾਅ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਜਦੋਂ ਕਿ ਪਿਛਲੇ ਹਫਤੇ ਚੰਗੇ ਟਮਾਟਰ 60 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲ ਰਹੇ ਸਨ। ਸਿਰਫ ਇਕ ਹਫਤੇ ‘ਚ 40 ਫੀਸਦੀ ਦਾ ਵਾਧਾ ਹੋਇਆ ਹੈ। ਇਹ ਕੀਮਤਾਂ ਸੈਕਟਰਾਂ ’ਚ ਹਫਤਾਵਾਰੀ ਬਾਜ਼ਾਰ ਦੀਆਂ ਹਨ।

ਸਬਜ਼ੀਆਂ ਦੀਆਂ ਕੀਮਤਾਂ
ਟਮਾਟਰ 100
ਅਰਬੀ 100
ਹਰੇ ਮਟਰ 200
ਸ਼ਿਮਲਾ ਮਿਰਚ 150
ਤੋਰੀ 80-100
ਘੀਆ 50
ਫਰਾਸਬੀਨ 120
ਗੋਭੀ 100
ਖੀਰਾ 50
ਆਲੂ 40-50
ਪਿਆਜ਼ 50-60