ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਨੇ ਬਤੌਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਸੰਭਾਲਿਆ ਕਾਰਜ਼ਭਾਰ

ਅੰਮ੍ਰਿਤਸਰ : ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਨੇ ਅੱਜ ਬਤੌਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਕਾਰਜ਼ਭਾਰ ਸੰਭਾਲਿਆ। ਇਸ ਉਪਰੰਤ ਉਨਾਂ ਨੇ ਕਿਹਾ ਕਿ ਵੱਡੇ ਭਾਗਾਂ ਨਾਲ ਗੁਰੂ ਨਗਰੀ ਵਿੱਚ ਸੇਵਾ ਦਾ ਮੌਕਾ ਮਿਲਦਾ ਹੈ। ਪੰਜਾਬ ਸਰਕਾਰ ਵੱਲੋ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਤਨਦੇਹੀ ਤੇ ਨਿਸ਼ਟਾ ਨਾਲ ਨਿਭਾਉਂਣਗੇ।

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਤੇ ਅਮਨ-ਸ਼ਾਤੀ ਨੂੰ ਬਹਾਲ ਰੱਖਣਾ ਮੁੱਖ ਤਰਜ਼ੀਹ ਹੋਵੇਗੀ। ਸਮਾਜ ਦੇ ਮਾੜੇ ਅਨਸਰਾਂ, ਗੈਗਸਟਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਪ੍ਰੋਫੈਸ਼ਨਲ ਤਰੀਕੇ ਨਾਲ ਜੀਰੋ ਟੋਲਰੇਸ ਪਾਲਿਸੀ ਤਹਿਤ ਕੰਮ ਕੀਤਾ ਜਾਵੇਗਾ। ਪੁਲਿਸ ਦੀ ਮੁੱਢਲੀ ਡਿਊਟੀ ਕ੍ਰਾਈਮ ਨੂੰ Prevention & Detection ਕਰਨਾ ਹੁੰਦਾ ਹੈ। ਦਿਨ-ਰਾਤ ਸਮੇਂ ਪੁਲਿਸ ਦੀ ਵਿਜ਼ੀਬਿਲਟੀ ਵਧਾਈ ਜਾਵੇਗੀ। ਸਾਈਬਰ ਕ੍ਰਾਈਮ ਵੱਲ ਵਿਸ਼ੇਸ਼ ਧਿਆਨ ਦੇ ਕੇ Online ਠੱਗੀ ਕਰਨ ਵਾਲਿਆਂ ਦੇ ਖ਼ਿਲਾਫ਼ ਮੁਹਿੰਮ ਚਲਾਈ ਜਾਵੇਗੀ।

Leave a Reply

Your email address will not be published. Required fields are marked *