42 ਦਿਨਾਂ ਬਾਅਦ ਐਮਰਜੈਂਸੀ ਸੇਵਾਵਾਂ ’ਤੇ ਪਰਤੇ ਡਾਕਟਰ

ਕੋਲਕਾਤਾ, ਜੂਨੀਅਰ ਡਾਕਟਰਾਂ ਨੇ ਸ਼ਨੀਵਾਰ ਸਵੇਰੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ 42 ਦਿਨਾਂ ਬਾਅਦ ਅੰਸ਼ਕ ਤੌਰ ’ਤੇ ਆਪਣੀ ਡਿਊਟੀ ਮੁੜ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੂਨੀਅਰ ਡਾਕਟਰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਆਨ-ਡਿਊਟੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਵਿਰੋਧ ਵਿੱਚ ਕੰਮ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਸਨ।

ਸ਼ਨਿੱਚਰਵਾਰ ਨੂੰ ਜੂਨੀਅਰ ਡਾਕਟਰ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਛੱਡ ਕੇ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਵਿੱਚ ਆਪਣੀਆਂ ਡਿਊਟੀਆਂ ’ਤੇ ਮੁੜ ਆਏ ਹਨ।

Leave a Reply

Your email address will not be published. Required fields are marked *