ਪਟਿਆਲਾ- ਪੰਜਾਬ ਸਟੇਟ ਮੈਡੀਕਲ ਸਰਵੀਸਿਜ਼ ਐਸੋਸੀਏਸ਼ਨ (ਪੀ . ਐੱਸ. ਐੱਮ. ਐੱਸ) ਐਸੋਸੀਏਸ਼ਨ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਅੱਜ ਹੋਈ ਮੀਟਿੰਗ ਤੋਂ ਬਾਅਦ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਮੁਤਾਬਕ ਸੋਮਵਾਰ ਤੋਂ ਸਾਰੇ ਸਿਹਤ ਕੇਂਦਰਾਂ ਵਿਚ ਡਾਕਟਰ ਓ. ਪੀ. ਡੀ. ਸੇਵਾਵਾਂ ਸ਼ੁਰੂ ਕਰ ਦੇਣਗੇ ਅਤੇ ਡਿਊਟੀਆਂ ’ਤੇ ਪਰਤ ਆਉਣਗੇ।
ਪੰਜਾਬ ਭਵਨ ਵਿਚ ਅੱਜ ਸਿਹਤ ਮੰਤਰੀ ਅਤੇ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਦੀ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਹੜਤਾਲ ਖ਼ਤਮ ਕਰਨ ਦੀ ਜਾਣਕਾਰੀ ਮੀਟਿੰਗ ਤੋਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸਿਹਤ ਮੰਤਰੀ ਨੇ ਵੀ ਦਿੱਤੀ ਹੈ। ਸੂਚਨਾ ਮੁਤਾਬਕ ਡਾਕਟਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ‘ਤੇ ਸਿਹਤ ਬੋਰਡ ਬਣੇਗਾ। ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਹਰਕ ਹਸਪਤਾਲ ਵਿਚ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਜ਼ਰੂਰਤ ਮੁਤਾਬਕ ਪੰਜਾਬ ਪੁਲਸ ਤੋਂ ਇਲਾਵਾ ਪੰਜਾਬ ਐਕਸ ਸਰਵਿਸ ਕਾਰਪੋਰੇਸ਼ਨ ਦੇ ਨਾਲ ਤਾਲਮੇਲ ਕੀਤਾ ਜਾਵੇਗਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੁਤਾਬਕ ਜ਼ਿਲ੍ਹਾ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿਚ ਕਰਨਲ ਜਾਂ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਨੂੰ ਸੁਰੱਖਿਆ ਇੰਚਾਰਜ ਬਣਾਇਆ ਜਾਵੇਗਾ।